ਦਿਲਜੀਤ ਦੋਸਾਂਝ ਆਪਣੇ ਪਾਲਤੂ ਡੌਗ ਦੇ ਨਾਲ ਹੋਏ ਲਾਈਵ, ਕਿਹਾ ‘ਲੋਕੀਂ ਗਲਤ ਜਗ੍ਹਾ ਅੱਗ ਲਗਾਉੇਣ ਦੀ ਕਰਦੇ ਕੋਸ਼ਿਸ਼…ਪਰ ਮੈਂ’

ਦਿਲਜੀਤ ਦੋਸਾਂਝ ਆਪਣੇ ਪਾਲਤੂ ਕੁੱਤੇ ਕਿੱਕੀ ਦੇ ਨਾਲ ਲਾਈਵ ਹੋਏ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਫੈਨਸ ਦੇ ਸਵਾਲਾਂ ਦਾ ਜਵਾਬ ਦਿੱਤਾ । ਇੱਕ ਫੈਨ ਨੇ ਕਿਹਾ ਕਿ ਪਿੱਛੇ ਅੱਗ ਬੜੀ ਲਾਈ ਆ।

By  Shaminder Kaur Kaler July 3rd 2026 11:40 AM

ਦਿਲਜੀਤ ਦੋਸਾਂਝ ਆਪਣੇ ਪਾਲਤੂ ਕੁੱਤੇ ਕਿੱਕੀ ਦੇ ਨਾਲ ਲਾਈਵ ਹੋਏ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਫੈਨਸ ਦੇ ਸਵਾਲਾਂ ਦਾ ਜਵਾਬ ਦਿੱਤਾ । ਇੱਕ ਫੈਨ ਨੇ ਕਿਹਾ ਕਿ ਪਿੱਛੇ ਅੱਗ ਬੜੀ ਲਾਈ ਆ। ਜਿਸ ‘ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ ‘ਹਾਂ ਅੱਗ ਬਹੁਤ ਲੱਗੀ ਹੈ। ਪਰ ਮੈਂ ਬਹੁਤ ਸਹੀ ਜਗ੍ਹਾ ਅੱਗ ਲਾਈ ਹੈ। ਲੋਕ ਅੱਗ ਲਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ।


ਅੱਜ ਸ਼ਾਮ ਛੇ ਵਜੇ ਮਿਲੇਗਾ ਸਰਪ੍ਰਾਈਜ਼

ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਲਾਈਵ ਹੋ ਰਹੇ ਹਨ ਅੱਜ ਦੇ ਲਈ । ਕਿਉਂਕਿ ਅੱਜ ਸ਼ਾਮ ਛੇ ਵਜੇ ਬਿੱਗ ਸਰਪ੍ਰਾਈਜ਼ ਮਿਲੇਗਾ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਡਰਿੰਕ ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜੂਸ ਦਾ ਨਾਮ ਨਹੀਂ ਕੋਈ। ਕਿਉਂਕਿ ਮੈਂ ਇਹ ਖੁਦ ਬਣਾਇਆ ਹੈ। ਕਿਸੇ ਨੂੰ ਪਚ ਸਕਦਾ ਹੈ ਅਤੇ ਕਿਸੇ ਨੂੰ ਨਹੀਂ ਪਚ ਸਕਦਾ। ਕਈਆਂ ਨੇ ਕਹਿਣਾ ਹੈ ਕਿ ਇਹ ਨਾ ਪੀਆ ਕਰੋ।ਜਿਸ ਤੋਂ ਬਾਅਦ ਉਨ੍ਹਾਂ ਨੇ ਡਰਿੰਕ ਬਾਰੇ ਦੱਸਿਆ ਕਿ ਇਹ ਵਾਟਰਮੈਲਨ ਹੈ। ਜਿਸ ‘ਚ ਮੈਂ ਥੋੜ੍ਹਾ ਜਿਹਾ ਦੁੱਧ ਪਾਇਆ ਹੈ। 


ਲੁਧਿਆਣਾ ‘ਚ ਨਵੰਬਰ ‘ਚ ਆਉਣਗੇ ਦਿਲਜੀਤ 

ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਨਵੰਬਰ ਜਾਂ ਦਸੰਬਰ ‘ਚ ਲੁਧਿਆਣਾ ‘ਚ ਆਉਣਗੇ । ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਲਈ ਬਹੁਤ ਵੱਡਾ ਹੈ।ਇਸ ਤੋਂ ਬਾਅਦ ਕਿਸੇ ਫੈਨ ਨੇ ਕਿਹਾ ਕਿ ਸੁਬਾ ਸੁਬਾ ਵੋਦਕਾ ਤਾਂ ਦਿਲਜੀਤ ਦੋਸਾਂਝ ਥੋੜ੍ਹਾ ਜਿਹਾ ਗੁੱਸੇ ‘ਚ ਆਏ ਤੇ ਕਿਹਾ ਤੂੰ ਹੋਰ ਹੀ ਫੈਲਾਈ ਜਾ ਮੇਰੇ ਬਾਰੇ।


© Copyright Galactic Television & Communications Pvt. Ltd. 2026. All rights reserved.