ਧਰਮਿੰਦਰ ਸਲਮਾਨ ਖ਼ਾਨ ਨੂੰ ਮੰਨਦੇ ਹਨ ਆਪਣਾ ਪੁੱਤ, ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

ਧਰਮਿੰਦਰ ਦਾ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ । ਸਲਮਾਨ ਖ਼ਾਨ ਵੀ ਅਕਸਰ ਧਰਮਿੰਦਰ ਦੇ ਨਾਲ ਆਪਣਾ ਪਿਆਰ ਜਤਾਉੇਂਦੇ ਰਹਿੰਦੇ ਹਨ। ਹੁਣ ਸਲਮਾਨ ਖ਼ਾਨ ਦਾ ਧਰਮਿੰਦਰ ਦੇ ਨਾਲ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler November 15th 2025 02:30 PM

ਧਰਮਿੰਦਰ (Dharmendra Deol) ਦਾ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ । ਸਲਮਾਨ ਖ਼ਾਨ ਵੀ ਅਕਸਰ ਧਰਮਿੰਦਰ ਦੇ ਨਾਲ ਆਪਣਾ ਪਿਆਰ ਜਤਾਉੇਂਦੇ ਰਹਿੰਦੇ ਹਨ। ਹੁਣ ਸਲਮਾਨ ਖ਼ਾਨ ਦਾ ਧਰਮਿੰਦਰ ਦੇ ਨਾਲ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਧਰਮਿੰਦਰ ਦੇ ਕੋਲ ਸਲਮਾਨ ਖ਼ਾਨ ਬੈਠੇ ਹੋਏ ਨਜ਼ਰ ਆ ਰਹੇ ਹਨ । ਇਸ ਦੌਰਾਨ ਧਰਮਿੰਦਰ ਸਲਮਾਨ ਖ਼ਾਨ ਨੂੰ ਕਹਿੰਦੇ ਹਨ ਕਿ ਤੂੰ ਮੇਰੇ ‘ਤੇ ਗਿਆ ਹੈਂ।ਜਿਸ ‘ਤੇ ਸਲਮਾਨ ਖ਼ਾਨ ਖਿੜਖਿੜਾ ਕੇ ਹੱਸ ਪੈਂਦੇ ਹਨ।


ਧਰਮਿੰਦਰ ਪਿਛਲੇ ਕਈ ਦਿਨਾਂ ਤੋਂ ਬਿਮਾਰ 

ਧਰਮਿੰਦਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਦੀ ਮੌਤ ਦੀ ਅਫਵਾਹ ਵੀ ਫੈਲ ਗਈ ਸੀ । ਜਿਸ ਤੋਂ ਬਾਅਦ ਹੇਮਾ ਮਾਲਿਨੀ ਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਵੀ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ । ਜਿਸ ਤੋਂ ਬਾਅਦ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਘਰ ‘ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਧਰਮਿੰਦਰ ਦਾ ਵਰਕ ਫ੍ਰੰਟ 

ਧਰਮਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸ਼ੋਅਲੇ, ਸੀਤਾ ਔਰ ਗੀਤਾ, ਚੁਪਕੇ ਚੁਪਕੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

© Copyright Galactic Television & Communications Pvt. Ltd. 2026. All rights reserved.