ਅਦਾਕਾਰ ਦੇਵ ਅਨੰਦ ਦੇ ਪੁੱਤਰ ਸੁਨੀਲ ਅਨੰਦ ਦਾ ਹਾਰਟ ਅਟੈਕ ਕਾਰਨ ਹੋਇਆ ਦਿਹਾਂਤ
ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਦੇਵ ਅਨੰਦ ਦੇ ਪੁੱਤਰ ਸੁਨੀਲ ਅਨੰਦ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲਾਂ ਦੇ ਸਨ । ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਦੇਵ ਅਨੰਦ ਦੀ ਪੋਤੀ ਤੇ ਸੁਨੀਲ ਅਨੰਦ ਦੀ ਭਤੀਜੀ ਨੇ ਕੀਤੀ ਹੈ।ਪਰਿਵਾਰ ਦੇ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ‘ਭਾਰੀ ਦਿਲ ਦੇ ਨਾਲ ਸਾਡਾ ਪਰਿਵਾਰ ਸੁਨੀਲ ਆਨੰਦ ਦੇ ਦਿਹਾਂਤ ‘ਤੇ ਸੋਗ ਮਨਾ ਰਿਹਾ ਹੈ ।
ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਦੇਵ ਅਨੰਦ ਦੇ ਪੁੱਤਰ ਸੁਨੀਲ ਅਨੰਦ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲਾਂ ਦੇ ਸਨ । ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਦੇਵ ਅਨੰਦ ਦੀ ਪੋਤੀ ਤੇ ਸੁਨੀਲ ਅਨੰਦ ਦੀ ਭਤੀਜੀ ਨੇ ਕੀਤੀ ਹੈ।ਪਰਿਵਾਰ ਦੇ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ‘ਭਾਰੀ ਦਿਲ ਦੇ ਨਾਲ ਸਾਡਾ ਪਰਿਵਾਰ ਸੁਨੀਲ ਆਨੰਦ ਦੇ ਦਿਹਾਂਤ ‘ਤੇ ਸੋਗ ਮਨਾ ਰਿਹਾ ਹੈ । ਸਾਨੂੰ ਮਿਲੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਤੋਂ ਸਾਨੂੰ ਦਿਲਾਸਾ ਮਿਲਿਆ ਹੈ। ਇਸ ਲਈ ਅਸੀਂ ਸੱਚਮੁੱਚ ਸਭ ਦੇ ਧੰਨਵਾਦੀ ਹਾਂ। ਅਸੀਂ ਇਸ ਮੁਸ਼ਕਿਲ ਸਮੇਂ ਦੌਰਾਨ ਨਿੱਜਤਾ ਦੀ ਅਪੀਲ ਕਰਦੇ ਹਾਂ”।

ਫ਼ਿਲਮਾਂ ‘ਚ ਵੀ ਕੀਤਾ ਕੰਮ
ਸਵਿਟਜ਼ਰਲੈਂਡ ‘ਚ ਪੈਦਾ ਹੋਏ ਸੁਨੀਲ ਆਨੰਦ ਨੇ ਸੰਯੁਕਤ ਰਾਜ ਅਮਰੀਕਾ ‘ਚ ਹੀ ਆਪਣੀ ਪੜ੍ਹਾਈ ਕੀਤੀ ਸੀ ਅਤੇ ਇਸ ਤੋਂ ਬਾਅਦ 1984‘ਚ ਆਈ ਫ਼ਿਲਮ ‘ਆਨੰਦ ਔਰ ਆਨੰਦ’ ‘ਚ ਆਪਣੇ ਪਿਤਾ ਜੀ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ‘ਚ ਦੇਵ ਆਨੰਦ ਨੇ ਵੀ ਅਦਾਕਾਰੀ ਕੀਤੀ ਸੀ ।

ਪਰ ਇਹ ਫ਼ਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਪਾਈ ਅਤੇ ਫਲਾਪ ਹੋ ਗਈ ।ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ, ਪਰ ਹਰ ਫ਼ਿਲਮ ‘ਚ ਉਨ੍ਹਾਂ ਨੂੰ ਨਾਕਾਮੀ ਦਾ ਮੂੰਹ ਵੇਖਣਾ ਪਿਆ ਸੀ। ਜਿਸ ਤੋਂ ਬਾਅਦ ਉਹ ਲਾਈਮ ਲਾਈਟ ਤੋਂ ਦੂਰ ਹੋ ਗਏ ਅਤੇ ਫ਼ਿਲਮਾਂ ਤੋਂ ਸਦਾ ਲਈ ਕਿਨਾਰਾ ਕਰ ਲਿਆ ।