ਕਾਮੇਡੀਅਨ ਭਾਰਤੀ ਸਿੰਘ ਦੂਜੀ ਵਾਰ ਬਣਨ ਜਾ ਰਹੀ ਮਾਂ, ਇੰਸਟਾਗ੍ਰਾਮ ਤੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

ਭਾਰਤੀ ਸਿੰਘ ਨੇ ਲਿਖਿਆ ‘ਇੱਕ ਵਾਰ ਮੁੜ ਤੋਂ ਮੈਂ ਪ੍ਰੈਗਨੇਂਟ ਹਾਂ’।ਭਾਰਤੀ ਸਿੰਘ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਉਨ੍ਹਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਇਸ ਤੋਂ ਪਹਿਲਾਂ ਭਾਰਤੀ ਤੇ ਹਰਸ਼ ਦਾ ਇੱਕ ਪੁੱਤਰ ਵੀ ਹੈ।

By  Shaminder Kaur Kaler October 7th 2025 05:16 PM

ਕਾਮੇਡੀਅਨ ਭਾਰਤੀ ਸਿੰਘ (Bharti Singh)ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਵੇਗੀ । ਜਿਸ ਦਾ ਐਲਾਨ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਹੈ। ਇਸ ਤਸਵੀਰ ‘ਚ ਭਾਰਤੀ ਸਿੰਘ ਦਾ ਪਤੀ ਹਰਸ਼ ਲਿੰਬਾਚੀਆ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਿਹਾ ਹੈ।ਤਸਵੀਰ ਨੂੰ ਸਾਂਝਾ ਕਰਦੇ ਹੋਏ ਭਾਰਤੀ ਸਿੰਘ ਨੇ ਲਿਖਿਆ ‘ਇੱਕ ਵਾਰ ਮੁੜ ਤੋਂ ਮੈਂ ਪ੍ਰੈਗਨੇਂਟ ਹਾਂ’।ਭਾਰਤੀ ਸਿੰਘ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਉਨ੍ਹਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਇਸ ਤੋਂ ਪਹਿਲਾਂ ਭਾਰਤੀ ਤੇ ਹਰਸ਼ ਦਾ ਇੱਕ ਪੁੱਤਰ ਵੀ ਹੈ।ਲਕਸ਼ਯ ਦਾ ਜਨਮ  2022 ‘ਚ ਹੋਇਆ ਸੀ। ਲਕਸ਼ਯ ਨੂੰ ਭਾਰਤੀ ਪਿਆਰ ਦੇ ਨਾਲ ਗੋਲਾ ਵੀ ਕਹਿੰਦੀ ਹੈ। 

ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ 

ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਜੀਵਨ ਸੰਘਰਸ਼ਾਂ ਭਰਿਆ ਰਿਹਾ ਹੈ। ਉਸ ਦੀ ਮਾਂ ਨੇ ਭਾਰਤੀ ਸਿੰਘ ਤੇ ਉਸ ਦੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਲਈ ਸਖਤ ਮਿਹਨਤ ਕੀਤੀ । ਜਿਸ ਦੀ ਬਦੌਲਤ ਅੱਜ ਉਹ ਅੱਜ ਉਹ ਆਪਣੇ ਪੈਰਾਂ ਤੇ ਖੜ੍ਹੀ ਹੋਈ ਹੈ ।ਭਾਰਤੀ ਆਪਣਾ ਕਰੀਅਰ ਬਨਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਆ ਕੇ ਉਸ ਨੇ ਕਾਮੇਡੀ ਸ਼ੋਅ ‘ਚ ‘ਲੱਲੀ’ ਨਾਂਅ ਦੇ ਕਿਰਦਾਰ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ।ਬਸ ਫਿਰ ਕੀ ਸੀ ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਕਾਮੇਡੀ ਸ਼ੋਅ ਤੋਂ ਬਾਅਦ ਉਸ ਨੇ ਰਿਆਲਟੀ ਸ਼ੋਅ ‘ਚ ਵੀ ਭਾਗ ਲਿਆ ਅਤੇ ਖੁਦ ਹੀ ਨਹੀਂ ਆਪਣੇ ਪਰਿਵਾਰ ਦੇ ਜੀਵਨ ਪੱਧਰ ਨੂੰ ਸੁਧਾਰਿਆ । ਮੁੰਬਈ ਆਉਣ ਤੋਂ ਬਾਅਦ ਹੀ ਭਾਰਤੀ ਸਿੰਘ ਦੀ ਮੁਲਾਕਾਤ ਹਰਸ਼ ਲਿੰਬਾਚੀਆ ਦੇ ਨਾਲ ਹੋਈ ।ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ । 




 


© Copyright Galactic Television & Communications Pvt. Ltd. 2026. All rights reserved.