ਬੰਟੀ ਬੈਂਸ ਦੀ ਪਤਨੀ ਅਮਨਪ੍ਰੀਤ ਕੌਰ ਬੈਂਸ ਦਾ ਅੱਜ ਹੈ ਜਨਮ ਦਿਨ, ਬੰਟੀ ਬੈਂਸ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਬੰਟੀ ਬੈਂਸ ਦੀ ਪਤਨੀ ਅਮਨਪ੍ਰੀਤ ਕੌਰ ਬੈਂਸ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਬੈਂਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਬੰਟੀ ਬੈਂਸ (Bunty Bains) ਦੀ ਪਤਨੀ ਅਮਨਪ੍ਰੀਤ ਕੌਰ ਬੈਂਸ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਬੈਂਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਬੰਟੀ ਬੈਂਸ ਆਪਣੀ ਪਤਨੀ ਦੇ ਨਾਲ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਛੱਤਰੀ ਤਾਨੀ ਹੋਈ ਹੈ।ਜਦੋਂਕਿ ਦੂਜੀ ਤਸਵੀਰ ‘ਚ ਦੋਵੇਂ ਜਣੇ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਬੰਟੀ ਬੈਂਸ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਸ ਨੇ ਵੀ ਅਮਨਪ੍ਰੀਤ ਬੈਂਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।
_f8592abca2b2ffd08aa49210864342ac_1280X720.webp)
ਬੰਟੀ ਬੈਂਸ ਦਾ ਵਰਕ ਫ੍ਰੰਟ
ਬੰਟੀ ਬੈਂਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਤੀਜੇ ਵੀਕ, ਸਨੋਫਾਲ, ਬੇਵਫ਼ਾ ਕੋਕਾ, ਸਣੇ ਕਈ ਹਿੱਟ ਗੀਤ ਲਿਖੇ ਹਨ। ਜਿਨ੍ਹਾਂ ਨੂੰ ਵੱਖ ਵੱਖ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਬੰਟੀ ਬੈਂਸ ਦੀ ਨਿੱਜੀ ਜ਼ਿੰਦਗੀ
ਬੰਟੀ ਬੈਂਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਅਮਨਪ੍ਰੀਤ ਦੇ ਨਾਲ ਕੁਝ ਸਾਲ ਪਹਿਲਾਂ ਹੋੋਇਆ ਸੀ। ਦੋਵਾਂ ਦੀਆਂ ਦੋ ਧੀਆਂ ਹਨ । ਅਮਨਪ੍ਰੀਤ ਕੌਰ ਬੈਂਸ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ।ਉਨ੍ਹਾਂ ਨੇ ਕਈ ਗੀਤਾਂ ਨੂੰ ਡਾਇਰੈਕਟ ਕੀਤਾ ਹੈ।