ਰਜਤ ਸ਼ਰਮਾ ਦੀ ਧੀ ਦੇ ਵਿਆਹ ‘ਚ ਬਾਲੀਵੁੱਡ ਹਸਤੀਆਂ ਤੇ ਪੰਜਾਬੀ ਸਿਤਾਰੇ ਜਸਬੀਰ ਜੱਸੀ, ਕਪਿਲ ਸ਼ਰਮਾ ਨੇ ਵੀ ਕੀਤੀ ਸ਼ਿਰਕਤ

ਰਜਤ ਸ਼ਰਮਾ ਦੀ ਧੀ ਦਿਸ਼ਾ ਅਤੇ ਐਮ ਜੇ ਸੁਦਰਸ਼ਨ ਦਾ ਵਿਆਹ ਸਮਾਰੋਹ ਬੀਤੇ ਦਿਨ ਹੋਇਆ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਈਆਂ । ਜਿਸ ‘ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਜਯਾ ਬੱਚਨ, ਬੋਨੀ ਕਪੂਰ, ਗਾਇਕ ਮੀਕਾ ਸਿੰਘ, ਦਲੇਰ ਮਹਿੰਦੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਿਲ ਸਨ । ਇਨ੍ਹਾਂ ਸਭ ਹਸਤੀਆਂ ‘ਚ ਪੰਜਾਬੀ ਗਾਇਕ ਜਸਬੀਰ ਜੱਸੀ, ਕਪਿਲ ਸ਼ਰਮਾ ਤੇ ਮੀਕਾ ਸਿੰਘ ਵੀ ਸ਼ਾਮਿਲ ਸਨ।

By  Shaminder Kaur Kaler April 6th 2026 12:00 PM

 ਰਜਤ ਸ਼ਰਮਾ (Rajat Sharma) ਦੀ ਧੀ ਦਿਸ਼ਾ ਅਤੇ ਐਮ ਜੇ ਸੁਦਰਸ਼ਨ ਦਾ ਵਿਆਹ ਸਮਾਰੋਹ ਬੀਤੇ ਦਿਨ ਹੋਇਆ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਈਆਂ । ਜਿਸ ‘ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਜਯਾ ਬੱਚਨ, ਬੋਨੀ ਕਪੂਰ, ਗਾਇਕ ਮੀਕਾ ਸਿੰਘ, ਦਲੇਰ ਮਹਿੰਦੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਿਲ ਸਨ । ਇਨ੍ਹਾਂ ਸਭ ਹਸਤੀਆਂ ‘ਚ ਪੰਜਾਬੀ ਗਾਇਕ ਜਸਬੀਰ ਜੱਸੀ, ਕਪਿਲ ਸ਼ਰਮਾ ਤੇ ਮੀਕਾ ਸਿੰਘ ਵੀ ਸ਼ਾਮਿਲ ਸਨ। ਜਸਬੀਰ ਜੱਸੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਪਿਲ ਸ਼ਰਮਾ ਦੇ ਨਾਲ ਇਸ ਵਿਆਹ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਰਜਤ ਸ਼ਰਮਾ ਨੂੰ ਵਧਾਈ ਦਿੱਤੀ ਹੈ। 

ਦਿੱਲੀ ‘ਚ ਹੋਇਆ ਵਿਆਹ ਦਾ ਆਯੋਜਨ 

ਦਿੱਲੀ ‘ਚ ਇਸ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿਆਹ ਸਮਾਰੋਹ ‘ਚ ਸਿਆਸੀ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਵੀ ਪਹੁੰਚ ਕੇ ਰਜਤ ਸ਼ਰਮਾ ਦੀ ਧੀ ਨੂੰ ਵਿਆਹ ਦੀ ਵਧਾਈ ਦਿੱਤੀ । ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਐਮ ਯੋਗੀ, ਰੇਖਾ ਗੁਪਤਾ, ਉਤਰਾਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮ, ਗੁਜਰਾਤ ਦੇ ਮੁੱਖ ਮੰਤਰੀ, ਨਿਤਿਨ ਗਡਕਰੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ।

ਇਸ ਵਿਆਹ ਸਮਾਰੋਹ ‘ਚ   ਕਈ ਗਾਇਕਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ।ਪੂਰਾ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਸੀ । ਕਿਉਂਕਿ ਇਸ ਵਿਆਹ ਸਮਾਰੋਹ ‘ਚ ਕਈ ਅਧਿਆਤਮਿਕ ਹਸਤੀਆਂ ਵੀ ਨਵ-ਵਿਆਹੀ ਜੋੜੀ ਨੂੰ ਵਧਾਈ ਦੇਣ ਦੇ ਲਈ ਪਹੁੰਚੀਆਂ ਸਨ। 

© Copyright Galactic Television & Communications Pvt. Ltd. 2026. All rights reserved.