ਦੀਵਾਲੀ ਪਾਰਟੀ ‘ਚ ਬੌਬੀ ਦਿਓਲ ਪਤਨੀ ਤਾਨੀਆ ਨਾਲ ਪਹੁੰਚੇ, 26 ਸਾਲ ਬਾਅਦ ਆਪਣੀ ਕੋ-ਸਟਾਰ ਪ੍ਰੀਤੀ ਜ਼ਿੰਟਾ ਨਾਲ ਆਏ ਨਜ਼ਰ

ਦੀਵਾਲੀ ਦੇ ਤਿਉਹਾਰ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਹੈ । ਦੀਵਾਲੀ ਨੂੰ ਬੇਸ਼ੱਕ ਹਾਲੇ ਕੁਝ ਦਿਨ ਬਾਕੀ ਹਨ, ਪਰ ਸਿਤਾਰਿਆਂ ਦੀ ਦੀਵਾਲੀ ਸ਼ੁਰੂ ਹੋ ਚੁੱਕੀ ਹੈ। ਬੌਬੀ ਦਿਓਲ ਵੀ ਆਪਣੀ ਪਤਨੀ ਦੇ ਨਾਲ ਦੀਵਾਲੀ ਪਾਰਟੀ ‘ਚ ਨਜ਼ਰ ਆਏ ।

By  Shaminder Kaur Kaler October 14th 2025 11:47 AM

ਦੀਵਾਲੀ (Diwali 2025) ਦੇ ਤਿਉਹਾਰ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਹੈ । ਦੀਵਾਲੀ ਨੂੰ ਬੇਸ਼ੱਕ ਹਾਲੇ ਕੁਝ ਦਿਨ ਬਾਕੀ ਹਨ, ਪਰ ਸਿਤਾਰਿਆਂ ਦੀ ਦੀਵਾਲੀ ਸ਼ੁਰੂ ਹੋ ਚੁੱਕੀ ਹੈ। ਬੌਬੀ ਦਿਓਲ (Bobby Deol) ਵੀ ਆਪਣੀ ਪਤਨੀ ਦੇ ਨਾਲ ਦੀਵਾਲੀ ਪਾਰਟੀ ‘ਚ ਨਜ਼ਰ ਆਏ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਏ ਹਨ । ਬੌਬੀ ਦਿਓਲ ਆਪਣੀ ਪਤਨੀ ਤਾਨੀਆ ਦੇ ਨਾਲ ਦੀਵਾਲੀ ਪਾਰਟੀ ‘ਚ ਆਏ ਸਨ । ਇਸੇ ਦੌਰਾਨ ਉਨ੍ਹਾਂ ਦੀ ਕੋ-ਸਟਾਰ ਪ੍ਰੀਤੀ ਜ਼ਿੰਟਾ ਵੀ ਦੀਵਾਲੀ ਪਾਰਟੀ ‘ਚ ਦਿਖਾਈ ਦਿੱਤੇ । 

ਬੌਬੀ ਦਿਓਲ ਨੂੰ ਵੇਖਦੇ ਹੀ ਗਲੇ ਮਿਲੀ ਪ੍ਰੀਤੀ 

ਬੌਬੀ ਦਿਓਲ ਨੂੰ ਵੇਖਦਿਆਂ ਹੀ ਪ੍ਰੀਤੀ ਜ਼ਿੰਟਾ ( Preity Zinta)ਅਦਾਕਾਰ ਨੂੰ ਮਿਲਣ ਪਹੁੰਚੀ । ਬੌਬੀ ਦਿਓਲ ਨੇ ਪ੍ਰੀਤੀ ਨੂੰ ਵੇਖਦਿਆਂ ਹੀ ਗਲ ਨਾਲ ਲਗਾ ਲਿਆ । ਪ੍ਰੀਤੀ ਤੇ ਬੌਬੀ ਨੂੰ ਮਿਲਦੇ ਵੇਖ ਕੇ ਤਾਨੀਆ ਇੱਕ ਪਾਸੇ ਖੜ੍ਹੀ ਹੋ ਗਈ ਅਤੇ ਆਪਣੇ ਪਤੀ ਬੌਬੀ ਦਾ ਇੰਤਜ਼ਾਰ ਕਰਦੀ ਨਜ਼ਰ ਆਈ । ਬੌਬੀ ਨੇ ਪ੍ਰੀਤੀ ਜ਼ਿੰਟਾ ਦੇ ਨਾਲ ਕਈ ਪੋਜ਼ ਵੀ ਮੀਡੀਆ ਨੂੰ ਦਿੱਤੇ ਅਤੇ ਆਪਸ ‘ਚ ਗੱਲਬਾਤ ਵੀ ਕੀਤੀ । ਜਿਸ ਤੋਂ ਬਾਅਦ ਤਾਨੀਆ ਵੀ ਪ੍ਰੀਤੀ ਜ਼ਿੰਟਾ ਨੂੰ ਮਿਲਣ ਦੇ ਲਈ ਅੱਗੇ ਆਈ । 

ਪ੍ਰੀਤੀ ਤੇ ਬੌਬੀ ਦਿਓਲ ਨੇ ਇੱਕਠੇ ਕੀਤਾ ਕੰਮ 

ਪ੍ਰੀਤੀ ਜ਼ਿੰਟਾ ਤੇ ਬੌਬੀ ਦਿਓਲ ਨੇ ਕਈ ਫ਼ਿਲਮਾਂ ‘ਚ ਇੱਕਠੇ ਕੰਮ ਵੀ ਕੀਤਾ ਹੈ। ਜਿਨ੍ਹਾਂ ‘ਚ ਉਨ੍ਹਾਂ ਦੀ ਪ੍ਰਸਿੱਧ ਫ਼ਿਲਮ ‘ਸ਼ੋਲਜਰ’ ਵੀ ਹੈ। ਬੌਬੀ ਦਿਓਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਬਰਸਾਤ’ ਫ਼ਿਲਮ ਦੇ ਨਾਲ ਕੀਤੀ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਟਵਿੰਕਲ ਖੰਨਾ ਨਜ਼ਰ ਆਏ ਸਨ । ਦੋਵਾਂ ਦੀ ਜੋੜੀ ਦੇ ਨਾਲ-ਨਾਲ ਫ਼ਿਲਮ ਦੇ ਗਾਣੇ ਵੀ ਸੁਪਰਹਿੱਟ ਹੋਏ ਸਨ । ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਵਿਦੇਸ਼ੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਕੇ ਵਿਦੇਸ਼ ‘ਚ ਹੀ ਵੱਸ ਗਈ ਹੈ। ਅਦਾਕਾਰਾ ਸੈਰੋਗੇਸੀ ਜ਼ਰੀਏ ਦੋ ਬੱਚਿਆਂ ਦੀ ਮਾਂ ਬਣੀ ਹੈ। 

© Copyright Galactic Television & Communications Pvt. Ltd. 2026. All rights reserved.