ਸੱਤ ਮਈ ਨੂੰ ਹੋਵੇਗਾ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਸਿੰਘ ਦਾ ਭੋਗ ਅਤੇ ਅੰਤਿਮ ਅਰਦਾਸ
ਪਾਲੀ ਦੇਤਵਾਲੀਆ ਦਟ ਪੁੱਤਰ ਮਨਜੋਤ ਸਿੰਘ ਜਿਸ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਸੱਤ ਮਈ ਨੂੰ ਹੋਵੇਗਾ । ਇਸ ਦੇ ਬਾਰੇ ਗਾਇਕਾ ਤੇ ਕੁਲਦੀਪ ਮਾਣਕ ਦੀ ਧੀ ਸ਼ਕਤੀ ਮਾਣਕ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਭੋਗ ਤੇ ਅੰਤਿਮ ਅਰਦਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ “ਬਹੁਤ ਹੀ ਦੁਖੀ ਹਿਰਦੇ ਦੇ ਨਾਲ ਪਾਲੀ ਦੇਤਵਾਲੀਆ ਅੰਕਲ ਜੀ ਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਔਖੇ ਟਾਈਮ ‘ਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।ਪ੍ਰਮਾਤਮਾ ਮਨਜੋਤ ਵੀਰੇ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ।

ਪ੍ਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ”।ਦੱਸ ਦਈਏ ਕਿ ਮਨਜੋਤ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ।ਉਨ੍ਹਾਂ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਹੈ। ਮਨਜੋਤ ਸਿੰਘ ਆਪਣੇ ਪਿੱਛੇ ਦੋ ਮਾਸੂਮ ਬੱਚਿਆਂ ਨੂੰ ਛੱਡ ਗਏ ਹਨ।

ਪਾਲੀ ਦੇਤਵਾਲੀਆ ਦਾ ਵਰਕ ਫ੍ਰੰਟ
ਪਾਲੀ ਦੇਤਵਾਲੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਉਹ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਪਰਿਵਾਰਕ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਕੀਤੀਆਂ ਹਨ ਅਤੇ ਪਿਛਲੇ ਲੰਮੇ ਤੋਂ ਸਾਫ਼ ਸੁਥਰੀ ਗਾਇਕੀ ਦੀ ਬਦੌਲਤ ਉਹ ਇੰਡਸਟਰੀ ‘ਚ ਉਨ੍ਹਾਂ ਨੇ ਆਪਣਾ ਰੁਤਬਾ ਕਾਇਮ ਕੀਤਾ ਹੋਇਆ ਹੈ।