ਭਾਰਤੀ ਸਿੰਘ ਦਾ ਹੋਇਆ ਬੇਬੀ ਸ਼ਾਵਰ, ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਭਾਰਤੀ ਸਿੰਘ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਵੇਗੀ । ਇਸ ਤੋਂ ਪਹਿਲਾਂ ਕਾਮੇਡੀਅਨ ਆਪਣੀ ਪ੍ਰੈਗਨੇਂਸੀ ਟਾਈਮ ਨੂੰ ਇਨਜੁਆਏ ਕਰ ਰਹੀ ਹੈ। ਉਹ ਲਗਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹੁਣ ਉਸ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।
ਭਾਰਤੀ ਸਿੰਘ (Bharti Singh) ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਵੇਗੀ । ਇਸ ਤੋਂ ਪਹਿਲਾਂ ਕਾਮੇਡੀਅਨ ਆਪਣੀ ਪ੍ਰੈਗਨੇਂਸੀ ਟਾਈਮ ਨੂੰ ਇਨਜੁਆਏ ਕਰ ਰਹੀ ਹੈ। ਉਹ ਲਗਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹੁਣ ਉਸ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਭਾਰਤੀ ਸਿੰਘ ਦੇ ਦੋਸਤ ਨਜ਼ਰ ਆ ਰਹੇ ਹਨ। ਕ੍ਰਿਸ਼ਨਾ ਅਭਿਸ਼ੇਕ,ਕਸ਼ਮੀਰਾ ਸ਼ਾਹ, ਅਰਜੁਨ ਬਿਜਲਾਨੀ, ਜੰਨਤ ਜੁਬੇਰ ਸਣੇ ਕਈ ਸਿਤਾਰੇ ਸ਼ਾਮਿਲ ਹੋਏ । ਇਨ੍ਹਾਂ ਸਿਤਾਰਿਆਂ ਨੇ ਖੂਬ ਮੌਜ ਮਸਤੀ ਇਸ ਦੌਰਾਨ ਕੀਤੀ ।

ਭਾਰਤੀ ਸਿੰਘ ਦੂਜੀ ਔਲਾਦ ਦੇ ਰੂਪ ‘ਚ ਚਾਹੁੰਦੀ ਹੈ ਧੀ
ਭਾਰਤੀ ਸਿੰਘ ਦੂਜੀ ਔਲਾਦ ਦੇ ਰੂਪ ‘ਚ ਧੀ ਚਾਹੁੰਦੀ ਹੈ। ਇਸ ਦੀ ਇੱਛਾ ਉਹ ਪਹਿਲਾਂ ਵੀ ਜਤਾ ਚੁੱਕੀ ਹੈ।ਇਸ ਤੋਂ ਪਹਿਲਾਂ ਭਾਰਤੀ ਸਿੰਘ ਦੇ ਘਰ ਪੁੱਤਰ ਲਕਸ਼ੇ ਜਿਸ ਨੂੰ ਭਾਰਤੀ ਗੋਲਾ ਵੀ ਕਹਿ ਕੁ ਬੁਲਾਉਂਦੀ ਹੈ ਦਾ ਜਨਮ ਹੋਇਆ ਸੀ ।
ਭਾਰਤੀ ਦੇ ਆਉਣ ਵਾਲੇ ਪ੍ਰੋਜੈਕਟ
ਭਾਰਤੀ ਸਿੰਘ ਜਲਦ ਹੀ ਲਾਫਟਰ ਸ਼ੈਫਸ ਸੀਜ਼ਨ-੩ ‘ਚ ਨਜ਼ਰ ਆਏਗੀ । ਇਸ ਸ਼ੋਅ ‘ਚ ਉਨ੍ਹਾਂ ਦੁੇ ਨਾਲ ਹਰਪਾਲ ਸਿੰਘ ਸੋਖੀ ਵੀ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਇਸ ਸੀਜ਼ਨ ‘ਚ ਦੇਬੀਨਾ ਗੁਰਮੀਤ ਚੌਧਰੀ, ਅਭਿਸ਼ੇਕ ਕੁਮਾਰ ਸਣੇ ਕਈ ਕਲਾਕਾਰ ਦਿਖਾਈ ਦੇਣਗੇ ।
ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ
ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਸੰਘਰਸ਼ ਭਰੀ ਰਹੀ ਹੈ।ਉਸ ਨੇ ਕਾਮੇਡੀ ਦੇ ਖੇਤਰ ‘ਚ ਕਾਮਯਾਬੀ ਹਾਸਲ ਕਰਨ ਦੇ ਲਈ ਲੰਮਾਂ ਸੰਘਰਸ਼ ਕੀਤਾ ਹੈ।