ਭਾਰਤੀ ਸਿੰਘ ਨੂੰ ਮਿਲਿਆ ਬੇਸ਼ਕੀਮਤੀ ਗਿਫਟ, ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਕੀਤੀ ਤਾਰੀਫ
ਕਾਮੇਡੀ ਕਵੀਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਉਹ ਆਪਣੀ ਦੂਜੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ। ਜਲਦ ਹੀ ਉਹ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਾਲ ਹੀ ‘ਚ ਭਾਰਤੀ ਨੂੰ ਉਸ ਦੇ ਪਤੀ ਹਰਸ਼ ਨੇ ਬੇਸ਼ਕੀਮਤੀ ਚੀਜ਼ ਤੋਹਫੇ ‘ਚ ਦਿੱਤੀ ਹੈ।
ਕਾਮੇਡੀ ਕਵੀਨ ਭਾਰਤੀ ਸਿੰਘ (Bharti Singh) ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਉਹ ਆਪਣੀ ਦੂਜੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ। ਜਲਦ ਹੀ ਉਹ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਾਲ ਹੀ ‘ਚ ਭਾਰਤੀ ਨੂੰ ਉਸ ਦੇ ਪਤੀ ਹਰਸ਼ ਨੇ ਬੇਸ਼ਕੀਮਤੀ ਚੀਜ਼ ਤੋਹਫੇ ‘ਚ ਦਿੱਤੀ ਹੈ। ਭਾਰਤੀ ਸਿੰਘ ਨੂੰ ਉਸ ਦੇ ਪਤੀ ਹਰਸ਼ ਨੇ ਵੀਹ ਲੱਖ ਤੋਂ ਜ਼ਿਆਦਾ ਦੀ ਕੀਮਤ ਦੀ ਘੜੀ ਤੋਹਫ਼ੇ ‘ਚ ਦਿੱਤੀ ਹੈ।

ਮਹਿੰਗਾ ਗਿਫਟ ਵੇਖ ਹੋਈ ਭਾਵੁਕ
ਪਤੀ ਹਰਸ਼ ਤੋਂ ਗਿਫਟ ਹਾਸਲ ਕਰਕੇ ਭਾਰਤੀ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਸ ਨੇ ਇਸਦੀ ਜਾਣਕਾਰੀ ਆਪਣੇ ਬਲੌਗ ‘ਚ ਵੀ ਦਿੱਤੀ ਹੈ। ਭਾਰਤੀ ਸਿੰਘ ਨੇ ਆਪਣੀ ਘੜੀ ਨੂੰ ਫਲਾਂਟ ਕਰਦੇ ਹੋਏ ਕਿਹਾ ‘ਪ੍ਰਿਯੰਕਾ ਚੋਪੜਾ ਮੈਂ ਵੀ ਲੈ ਲਈ ਹੈ ਘੜੀ, ਸੁਣ ਰਹੇ ਹੋ ।ਜਿਸ ‘ਤੇ ਪਤੀ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ਉਹ ਤੇਰਾ ਬਲੌਗ ਵੇਖਣਗੇ ? । ਭਾਰਤੀ ਕਹਿੰਦੀ ਹੈ ਕਿ ਇਸ ਵੀਡੀਓ ਨੂੰ ਏਨਾਂ ਕੁ ਸ਼ੇਅਰ ਕਰੋ ਕਿ ਪ੍ਰਿਯੰਕਾ ਤੱਕ ਪਹੁੰਚ ਜਾਵੇ ।ਜਿਸ ਤੋਂ ਬਾਅਦ ਆਖਿਰਕਾਰ ਅਦਾਕਾਰਾ ਦਾ ਰਿਐਕਸ਼ਨ ਵੀ ਆਇਆ ਤੇ ਉਸਨੇ ਲਿਖਿਆ ‘ਮੈਂ ਵੇਖ ਰਹੀ ਹਾਂ, ਅਤੇ ਇਹ ਤੇਰੇ ਤੇ ਬਹੁਤ ਜਚ ਰਹੀ ਹੈ, ਮੇਰੇ ਨਾਲੋਂ ਵੀ ਜ਼ਿਆਦਾ’।

ਭਾਰਤੀ ਸਿੰਘ ਦਾ ਵਰਕ ਫ੍ਰੰਟ
ਭਾਰਤੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹੈ । ਉਸ ਨੇ ਕਈ ਕਾਮੇਡੀ ਸ਼ੋਅ ‘ਚ ਕੰਮ ਕੀਤਾ ਹੈ। ਪਰ ਉਸ ਦੇ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।