ਸਿਨੇਮਾ ਹਾਲ ‘ਚ ਫ਼ਿਲਮ ‘ਚੜਦੀਕਲਾ’ ਨੂੰ ਵੇਖ ਕੇ ਹਰ ਸ਼ਖਸ ਹੋਇਆ ਭਾਵੁਕ, ਅਦਾਕਾਰਾ ਰੂਪੀ ਗਿੱਲ ਨੇ ਸਾਂਝਾ ਕੀਤਾ ਵੀਡੀਓ
ਰੂਪੀ ਗਿੱਲ ਦੀ ਫ਼ਿਲਮ ਬੀਤੀ ਉਨੱਤੀ ਮਈ ਨੂੰ ਵਿਦੇਸ਼ ‘ਚ ਰਿਲੀਜ਼ ਹੋ ਗਈ ਹੈ। ਵਿਦੇਸ਼ ‘ਚ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਹਾਲਾਂਕਿ ਇਹ ਫ਼ਿਲਮ ਪੰਜਾਬ ‘ਚ ਰਿਲੀਜ਼ ਨਹੀਂ ਹੋ ਸਕੀ ਹੈ । ਪਰ ਵਿਦੇਸ਼ਾਂ ‘ਚ ਇਸ ਫ਼ਿਲਮ ਨੂੰ ਵੇਖ ਕੇ ਹਰ ਕੋਈ ਭਾਵੁਕ ਨਜ਼ਰ ਆਇਆ । ਇਸ ਦੇ ਕੁਝ ਵੀਡੀਓ ਵੀ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।
ਰੂਪੀ ਗਿੱਲ (Roopi Gill) ਦੀ ਫ਼ਿਲਮ ਬੀਤੀ ਉਨੱਤੀ ਮਈ ਨੂੰ ਵਿਦੇਸ਼ ‘ਚ ਰਿਲੀਜ਼ ਹੋ ਗਈ ਹੈ। ਵਿਦੇਸ਼ ‘ਚ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਹਾਲਾਂਕਿ ਇਹ ਫ਼ਿਲਮ ਪੰਜਾਬ ‘ਚ ਰਿਲੀਜ਼ ਨਹੀਂ ਹੋ ਸਕੀ ਹੈ । ਪਰ ਵਿਦੇਸ਼ਾਂ ‘ਚ ਇਸ ਫ਼ਿਲਮ ਨੂੰ ਵੇਖ ਕੇ ਹਰ ਕੋਈ ਭਾਵੁਕ ਨਜ਼ਰ ਆਇਆ । ਇਸ ਦੇ ਕੁਝ ਵੀਡੀਓ ਵੀ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।

ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਰੂਪੀ ਗਿੱਲ ਵੀ ਸਿਨੇਮਾ ਹਾਲ ‘ਚ ਮੌਜੂਦ ਸੀ ਅਤੇ ਜਦੋਂ ਇਹ ਫ਼ਿਲਮ ਖਤਮ ਹੋਈ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਸਨ ਅਤੇ ਕਈਆਂ ਨੇ ਰੂਪੀ ਗਿੱਲ ਦੀ ਅਦਾਕਾਰੀ ਦੀ ਤਾਰੀਫ ਕੀਤੀ । ਕਈ ਫੈਨਸ ਤਾਂ ਰੂਪੀ ਗਿੱਲ ਦੇ ਗਲ ਲੱਗ ਕੇ ਰੋ ਵੀ ਪਏ ।

ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ‘ਤੇ ਹੈ ਫ਼ਿਲਮ
ਇਹ ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ਤੇ ਬਣੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਹੋਈ ਜ਼ਿਆਦਤੀ ਤੇ ਹੋਰ ਸੱਚੀਆਂ ਘਟਨਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਫ਼ਿਲਮ ‘ਚ ਐਮੀ ਵਿਰਕ, ਰੂਪੀ ਗਿੱਲ ਮੁੱਖ ਕਿਰਦਾਰਾਂ ‘ਚ ਹਨ ਜਦੋਂਕਿ ਹਿੰਮਤ ਸੰਧੂ ਦਾ ਕਿਰਦਾਰ ਵੀ ਮਹੱਤਵਪੂਰਨ ਹੈ।
ਇਸ ਫ਼ਿਲਮ ਦੇ ਜ਼ਰੀਏ ਹਿੰਮਤ ਸੰਧੂ ਪਹਿਲੀ ਵਾਰ ਇੰਡਸਟਰੀ ‘ਚ ਨਜ਼ਰ ਆਏ ਹਨ । ਇਸ ਤੋਂ ਪਹਿਲਾਂ ਉਹ ਜ਼ਿਆਦਾਤਰ ਗੀਤਾਂ ‘ਚ ਹੀ ਦਿਖਾਈ ਦਿੱਤੇ ਹਨ। ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਹਿੰਮਤ ਸੰਧੂ ਚਰਚਾ ‘ਚ ਹਨ।