ਅਦਾਕਾਰਾ ਅਸ਼ਨੂਰ ਕੌਰ ਦੇ ਘਰ ‘ਚ ਵੜਿਆ ਬਰਸਾਤ ਦਾ ਪਾਣੀ, ਕਿਹਾ ‘ਲੱਗੀ ਹੋਈ ਨਜ਼ਰ ਤਰੱਕੀ ‘ਚ ਬਦਲੇ’
ਮੁੰਬਈ ‘ਚ ਇਨ੍ਹੀਂ ਦਿਨੀਂ ਤੇਜ਼ ਬਰਸਾਤ ਹੋ ਰਹੀ ਹੈ। ਜਿਸ ਕਾਰਨ ਮੁੰਬਈ ਦੀਆਂ ਸੜਕਾਂ, ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਬਰਸਾਤ ਦੇ ਕਾਰਨ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰ ਹੌਲੀ ਹੋ ਚੁੱਕੀ ਹੈ ਅਤੇ ਹਰ ਕੋਈ ਇਸ ਤੋਂ ਪ੍ਰਭਾਵਿਤ ਹੈ। ਅਦਾਕਾਰਾ ਅਸ਼ਨੂਰ ਕੌਰ ਦੇ ਲਗਜ਼ਰੀ ਘਰ ‘ਚ ਬਰਸਾਤ ਦਾ ਪਾਣੀ ਵੜ ਗਿਆ ਹੈ।

ਜਿਸ ਦੀ ਇੱਕ ਇੰਸਟਾਗ੍ਰਾਮ ਸਟੋਰੀ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਦੱਸਿਆ ਹੈ ਕਿ ਬਰਸਾਤ ਦੇ ਕਾਰਨ ਉਸ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਸਮਾਨ ਵੀ ਭਿੱਜ ਚੁੱਕਿਆ ਹੈ।

ਪਰਿਵਾਰ ਦੇ ਮੈਂਬਰ ਪਾਣੀ ਕੱਢਣ ‘ਚ ਜੁਟੇ
‘ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਹਾਊਸ ਹੈਲਪ ਮਿਲ ਕੇ ਘਰ ਚੋਂ ਪਾਣੀ ਕੱਢਣ ਲਈ ਮਸ਼ੱਕਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਅਸ਼ਨੂਰ ਕੌਰ ਕਹਿ ਰਹੀ ਹੈ ਕਿ ਉਸ ਨੇ ਕਿਤੇ ਜਾਣਾ ਸੀ,ਉਦੋਂ ਹੀ ਘਰ ‘ਚ ਇਹ ਸਭ ਕੁਝ ਹੋ ਗਿਆ।ਮੈਨੂੰ ਲੱਗੀ ਹਰ ਨਜ਼ਰ ਖੁਸ਼ੀਆਂ, ਸਫਲਤਾ ਅਤੇ ਤਰੱਕੀ ‘ਚ ਬਦਲ ਜਾਏ’। ਅਸ਼ਨੂਰ ਕੌਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।