ਬਾਰਡਰ-2 ਫਿਲਮ ਦਾ ਗੀਤ ਰਿਲੀਜ਼ ਹੁੰਦੇ ਹੀ ਵਰੁਣ ਧਵਨ ਹੋ ਗਏ ਟਰੋਲ, ਵਰੁਣ ਨੇ ਟਰੋਲਰ ਨੂੰ ਦਿੱਤਾ ਇਸ ਤਰ੍ਹਾਂ ਜਵਾਬ

ਬਾਰਡਰ-2 ਫਿਲਮ ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜਾਰ ਹੈ । ਫਿਲਮ ਵਿੱਚ ਸੰਨੀ ਦਿਓਲ, ਅਹਾਨ ਸ਼ੈੱਟੀ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਇਹਨਾਂ ਅਦਾਕਾਰਾਂ ਤੋਂ ਇਲਾਵਾ ਮੋਨਾ ਸਿੰਘ, ਅਨਿਆ ਸਿੰਘ, ਸੋਨਮ ਬਾਜਵਾ ਅਤੇ ਮੇਧਾ ਰਾਣਾ ਵੀ ਨਜ਼ਰ ਆਉਣਗੀਆਂ ।

By  Shaminder Kaur Kaler January 10th 2026 04:53 PM

ਬਾਰਡਰ-2 (Border -2)ਫਿਲਮ ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜਾਰ ਹੈ । ਫਿਲਮ ਵਿੱਚ ਸੰਨੀ ਦਿਓਲ, ਅਹਾਨ ਸ਼ੈੱਟੀ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਇਹਨਾਂ ਅਦਾਕਾਰਾਂ ਤੋਂ ਇਲਾਵਾ ਮੋਨਾ ਸਿੰਘ, ਅਨਿਆ ਸਿੰਘ, ਸੋਨਮ ਬਾਜਵਾ ਅਤੇ ਮੇਧਾ ਰਾਣਾ ਵੀ ਨਜ਼ਰ ਆਉਣਗੀਆਂ । 24 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਗੀਤ, ਘਰ ਕਬ ਆਓਗੇ, ਕੁਝ ਦਿਨ ਪਹਿਲਾਂ ਹੀ ਰਿਲੀਜ ਹੋਇਆ ਏ, ਇਹ ਗੀਤ ਜਿਵੇਂ ਹੀ ਰਲੀਜ਼ ਹੋਇਆ, ਵਰੁਣ ਧਵਨ ਦੀ ਭੂਮਿਕਾ ਨੂੰ ਦੇਖ ਕੇ ਲੋਕ ਉਸ ਨੂੰ ਟਰੋਲਲ ਕਰਨ ਲਗ ਗਏ ।


ਗੀਤ ਵਿਚ ਵਰੁਣ ਧਵਨ ਦੀ ਪ੍ਰਫਾਰਮੈਂਸ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਉਸ ਨੂੰਟਰੋਲ ਕੀਤਾ ਹੈ । ਕੁਝ ਲੋਕਾਂ ਨੇ ਵਰੁਣ ਦੀ ਕਾਰਗੁਜਾਰੀ ’ਤੇ ਸਵਾਲ ਉਠਾਏ ਹਨ । ਇਸ ਸ਼ਖਸ ਨੇ ਤਾਂ ਇਹ ਵੀ ਲਿਖ ਦਿੱਤਾ ਹੈ ਕਿ "ਭਰਾ ਤੁਹਾਡੀ ਅਦਾਕਾਰੀ ਤੇ ਲੋਕ ਸਵਾਲ ਉਠਾ ਰਹੇ ਹਨ ਤੁਸੀਂ ਕੀ ਕਹੋਗੇ ।" ਵਰੁਣ ਨੇ ਇਸ ਟਿੱਪਣੀ ਦਾ ਬੜੇ ਹੀ ਨਰਮ ਲਹਿਜੇ ਵਿੱਚ ਜਵਾਬ ਦਿੱਤਾ ਹੈ ਉਸ ਨੇ ਲਿਖਿਆ “ਇਸ ਸਵਾਲ ਨੇ ਗਾਣਾ ਹਿੱਟ ਕਰਵਾ ਦਿੱਤਾ ਹੈ , ਹਰ ਕੋਈ ਇਸ ਦਾ ਅਨੰਦ ਮਾਣ ਰਿਹਾ ਹੈ ਰੱਬ ਦੀ ਮਹਿਰ ਹੋਵੇਗੀ ।


” ਬਾਰਡਰ 2 ਵਿੱਚ ਵਰੁਣ ਧਵਨ 'ਕਰਨਲ ਹੁਸ਼ਿਆਰ ਸਿੰਘ ਦਹੀਆ' ਦੇ ਕਿਰਦਾਰ ਵਿੱਚ ਨਜ਼ਰ ਆਉਣਗੇ । ਇਸ ਕਿਰਦਾਰ ਨੂੰ ਨਿਭਾਣ ਲਈ ਵਰੁਣ ਨੇ ਬਹੁਤ ਮਿਹਨਤ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ੧੯੭੧ ਦੀ ਭਾਰਤ-ਪਾਕਿਸਤਾਨ ਜੰਗ ਵਿਚ ਕਰਨਲ ਹੁਸ਼ਿਆਰ ਸਿੰਘ ਨੇ ਦੁਸ਼ਮਣ ਦੇਸ਼ ਦੀਆਂ ਫੌਜ਼ਾਂ ਨੂੰ ਧੂੜ ਚਟਾ ਦਿੱਤੀ ਸੀ । ਕਰਨਲ ਦਹੀਆ ਨੂੰ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

 



© Copyright Galactic Television & Communications Pvt. Ltd. 2026. All rights reserved.