ਅੱਜ ਵਿਆਹ ਦੇ ਬੰਧਨ ‘ਚ ਬੱਝੇਗੀ ਅੰਸ਼ੁਲਾ ਕਪੂਰ, ਮਹਿੰਦੀ ਤੇ ਹੋਰ ਰਸਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਕਪੂਰ ਖਾਨਦਾਨ ‘ਚ ਇੱਕ ਵਾਰ ਮੁੜ ਤੋਂ ਸ਼ਹਿਨਾਈ ਗੂੰਜੇਗੀ । ਜੀ ਹਾਂ ਅੰਸ਼ੁਲਾ ਕਪੂਰ ਤੇ ਰੋਹਨ ਠੱਕਰ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ । ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ।

By  Shaminder Kaur Kaler July 6th 2026 01:52 PM

ਕਪੂਰ ਖਾਨਦਾਨ ‘ਚ ਇੱਕ ਵਾਰ ਮੁੜ ਤੋਂ ਸ਼ਹਿਨਾਈ ਗੂੰਜੇਗੀ । ਜੀ ਹਾਂ ਅੰਸ਼ੁਲਾ ਕਪੂਰ ਤੇ ਰੋਹਨ ਠੱਕਰ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ । ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ। ਅੰਸ਼ੁਲਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆ ਕੀਤੀਆਂ ਹਨ ।


ਜੋ ਕਿ ਉਨ੍ਹਾਂ ਦੀ ਮਹਿੰਦੀ ਦੀਆਂ ਤਸਵੀਰਾਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅੰਸ਼ੁਲਾ ਕਪੂਰ ਨੇ ਆਪਣੀ ਚੂੜਾ ਤੇ ਮਹਿੰਦੀ ਸੈਰੇਮਨੀ ਦੇ ਦੌਰਾਨ ਸੂਟ ਪਾਇਆ ਹੋਇਆ ਸੀ ਅਤੇ ਹਲਕੀ ਜਵੈਲਰੀ ਪਹਿਨੀ ਹੋਈ ਸੀ । ਉਸ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।


ਵਿਆਹ ਨੂੰ ਰੱਖਿਆ ਗਿਆ ਬਹੁਤ ਨਿੱਜੀ 

ਖ਼ਬਰਾਂ ਮੁਤਾਬਕ ਮਸ਼ਹੂਰ ਫ਼ਿਲਮ ਨਿਰਮਾਤਾ ਬੌਨੀ ਕਪੂਰ ਦੀ ਧੀ ਅਤੇ ਅਭਿਨੇਤਾ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਆਪਣੇ ਬੁਆਏ ਫ੍ਰੈਂਡ ਰੋਹਨ ਠੱਕਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ।ਇਸ ਵਿਆਹ ਸਮਾਰੋਹ ਨੂੰ ਬੇਹੱਦ ਨਿੱਜੀ ਰੱਖਿਆ ਗਿਆ ਹੈ।


ਪਿਛਲੇ ਸਾਲ ਹੋਇਆ ਸੀ ਮੰਗਣਾ 

ਦੱਸ ਦਈਏ ਕਿ ੨੦੨੫ ‘ਚ ਅੰਸ਼ੁਲਾ ਦੀ ਮੰਗਣੀ ਹੋਈ ਸੀ ਅਤੇ ਹੁਣ ਦੋਵਾਂ ਦਾ ਵਿਆਹ ਹੋਣ ਜਾ ਰਿਹਾ ਹੈ।ਇਹ ਵਿਆਹ ਤਾਜ ਲੈਂਡ ਐਂਡ ਹੋਟਲ ‘ਚ ਹੋਵੇਗਾ।

ਪਿਛਲੇ ਕਈ ਦਿਨਾਂ ਤੋਂ ਮੁੰਬਈ ‘ਚ ਵਿਆਹ ਦੀਆਂ ਰਸਮਾਂ ਚੱਲ ਰਹੀਆ ਹਨ ਅਤੇ ਇਨ੍ਹਾਂ ਰਸਮਾਂ ਦੀ ਸ਼ੁਰੂਆਤ ‘ਮਾਤਾ ਦੀ ਚੌਕੀ’ ਦੇ ਨਾਲ ਹੋਈ ਸੀ ।ਜਿਸ ‘ਚ ਨੀਤੂ ਕਪੂਰ ਸਣੇ ਸਾਰਾ ਕਪੂਰ ਪਰਿਵਾਰ ਸ਼ਾਮਿਲ ਹੋਇਆ ਸੀ । 

© Copyright Galactic Television & Communications Pvt. Ltd. 2026. All rights reserved.