ਐਮੀ ਵਿਰਕ ਨੇ ਜਨਮ ਦਿਨ ‘ਤੇ ਆਪਣੀ ਟੀਮ ਦੇ ਨਾਲ ਕੱਟਿਆ ਕੇਕ, ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ

ਐਮੀ ਵਿਰਕ ਦਾ ਅੱਜ ਜਨਮ ਦਿਨ ਹੈ। ਗਾਇਕ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਤੇ ਗਾਇਕ ਐਮੀ ਵਿਰਕ ਆਪਣੇ ਜਨਮ ਦਿਨ ‘ਤੇ ਬਰਥਡੇ ਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਗਾਇਕ ਦੇ ਫੈਨਸ ਵੀ ਜਨਮ ਦਿਨ ‘ਤੇ ਉਸ ਨੂੰ ਵਧਾਈ ਦੇ ਰਹੇ ਹਨ।ਐਮੀ ਵਿਰਕ ਦਾ ਅਸਲੀ ਨਾਂਅ ਅਮਰਿੰਦਰਪਾਲ ਵਿਰਕ ਹੈ।

By  Shaminder Kaur Kaler May 11th 2026 12:30 PM -- Updated: May 11th 2026 01:03 PM

ਐਮੀ ਵਿਰਕ ਦਾ ਅੱਜ ਜਨਮ ਦਿਨ ਹੈ। ਗਾਇਕ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ  ਅਦਾਕਾਰ ਤੇ ਗਾਇਕ  ਐਮੀ ਵਿਰਕ ਆਪਣੇ ਜਨਮ ਦਿਨ ‘ਤੇ ਬਰਥਡੇ ਦਾ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਗਾਇਕ ਦੇ ਫੈਨਸ ਵੀ ਜਨਮ ਦਿਨ ‘ਤੇ ਉਸ ਨੂੰ ਵਧਾਈ ਦੇ ਰਹੇ ਹਨ।ਐਮੀ ਵਿਰਕ ਦਾ ਅਸਲੀ ਨਾਂਅ  ਅਮਰਿੰਦਰਪਾਲ ਵਿਰਕ ਹੈ। ਉਨ੍ਹਾਂ ਦਾ ਜਨਮ ਪਟਿਆਲੇ ਜ਼ਿਲੇ੍ਹ ਦੇ ਇੱਕ ਨਿੱਕੇ ਜਿਹੇ ਪਿੰਡ ‘ਚ ਹੋਇਆ । 11 ਮਈ 1992 ਨੂੰ ਜਨਮੇ ਐਮੀ ਵਿਰਕ ਦਾ ਜਨਮ ਨਾਭਾ ਦੇ ਕਿਸ਼ਨਪੁਰ ‘ਚ ਹੋਇਆ ਹੈ। 

 

ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਤੋਂ ਹੀ ਪੂਰੀ ਕੀਤੀ ਸੀ ਅਤੇ ਇਸ ਤੋਂ ਬਾਅਦ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ। ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ।

ਇੰਡਸਟਰੀ ‘ਚ ਉਨ੍ਹਾਂ ਨੇ ਆਪਣੇ ਦਮ ‘ਤੇ ਜਗ੍ਹਾ ਬਣਾਈ ਹੈ ਅਤੇ ਜੱਟ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਐਮੀ ਵਿਰਕ ਦਾ ਮਨੋਰੰਜਨ ਜਗਤ ‘ਚ ਕੋਈ ਵੀ ਗੌਡ ਫਾਦਰ ਨਹੀਂ ਸੀ । 2013 ‘ਚ ਮਿਊਜ਼ਿਕ ਇੰਡਸਟਰੀ ‘ਚ ਉਨ੍ਹਾ ਨੇ ਪੈਰ ਰੱਖਿਆ ਅਤੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । 


ਅਦਾਕਾਰੀ ਵੀ ਬਾਕਮਾਲ 

ਐਮੀ ਵਿਰਕ ਦੀ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਵੀ ਬਾਕਮਾਲ ਹੈ। ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਿਆ ਹੈ।

© Copyright Galactic Television & Communications Pvt. Ltd. 2026. All rights reserved.