ਅਦਾਕਾਰਾ ਰੁਬੀਨਾ ਬਾਜਵਾ ਦਾ ਅੱਜ ਹੈ ਜਨਮ ਦਿਨ, ਵੱਡੀ ਭੈਣ ਨੀਰੂ ਬਾਜਵਾ ਨੇ ਦਿੱਤੀ ਵਧਾਈ

ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਨੀਰੂ ਬਾਜਵਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਨੂੰ ਜਨਮਦਿਨ ਮੁਬਾਰਕ, ਜੋ ਆਪਣੇ ਆਉਣ-ਜਾਣ ਵਾਲੇ ਹਰ ਕਮਰੇ ਨੂੰ ਰੌਸ਼ਨ ਕਰਦੀ ਹੈ ਅਤੇ ਹਰ ਕਿਸੇ ਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਕਰਦੀ ਹੈ।

By  Shaminder Kaur Kaler February 25th 2026 11:12 AM

ਨੀਰੂ ਬਾਜਵਾ (Neeru Bajwa)ਦੀ ਭੈਣ ਰੁਬੀਨਾ ਬਾਜਵਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਨੀਰੂ ਬਾਜਵਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਨੂੰ ਜਨਮਦਿਨ ਮੁਬਾਰਕ, ਜੋ ਆਪਣੇ ਆਉਣ-ਜਾਣ ਵਾਲੇ ਹਰ ਕਮਰੇ ਨੂੰ ਰੌਸ਼ਨ ਕਰਦੀ ਹੈ ਅਤੇ ਹਰ ਕਿਸੇ ਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਕਰਦੀ ਹੈ।ਮੇਰੇ ਪਿਆਰ ਦਾ ਆਨੰਦ ਮਾਣੋ ਮੈਂ ਤੁਹਾਨੂੰ ਯਾਦ  ਕਰਦੀ ਹਾਂ”।ਉਨ੍ਹਾਂ ਨੇ ਰੁਬੀਨਾ ਬਾਜਵਾ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਮੈਂ ਗਲਤ ਗੀਤ ਚੁਣਿਆ ਹੈ।ਮੈਂ ਪ੍ਰਿੰਸ ਦੀ ਭਾਲ ਕਰ ਰਹੀ ਸੀ ।ਵੈਸੇ ਵੀ ਦੁਨੀਆ ਦੀ ਸਭ ਖੂਬਸੂਰਤ ਕੁੜੀ ‘ਤੇ ਧਿਆਨ ਕੇਂਦਰਿਤ ਕਰੋ”। 


ਰੁਬੀਨਾ ਬਾਜਵਾ ਦਾ ਵਰਕ ਫ੍ਰੰਟ 

ਰੁਬੀਨਾ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਪਰ ਵਿਆਹ ਤੋਂ ਬਾਅਦ ਉਹ ਆਪਣੀ ਘਰ ਗ੍ਰਹਿਸਥੀ ‘ਚ ਰੁਝੇਵਿਆਂ ਦੇ ਕਾਰਨ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਸਰਗੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 


ਰੁਬੀਨਾ ਬਾਜਵਾ ਦੀ ਨਿੱਜੀ ਜ਼ਿੰਦਗੀ 

ਰੁਬੀਨਾ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੁਰਬਖਸ਼ ਸਿੰਘ ਚਾਹਲ ਦੇ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ 2022 ‘ਚ ਇੱਕ ਨਿੱਜੀ ਸਮਾਰੋਹ ‘ਚ ਵਿਆਹ ਕਰਵਾਇਆ ਸੀ । ਵਿਆਹ ‘ਚ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ। 

Related Post

ਗਾਇਕ ਆਰ ਨੇਤ ਦੇ ਯੂ-ਟਿਊਬ ਤੇ ਹੋਏ ਪੰਜ ਮਿਲੀਅਨ ਵਿਊਜ਼, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਾਘਾ ਦਾ ਕਿਰਦਾਰ ਨਿਭਾਉਣ ਵਾਲੇ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ, ਅੱਠ ਮਹੀਨਿਆਂ ‘ਚ ਦੂਜੀ ਮੌਤ ਕਾਰਨ ਘਰ ‘ਚ ਪਸਰਿਆ ਮਾਤਮ
ਵਿਦੇਸ਼ ‘ਚ ਪਹੁੰਚ ਕੇ ਸੁਨੰਦਾ ਸ਼ਰਮਾ ਨੇ ਬਦਲ ਲਈ ਆਪਣੀ ਲੁੱਕ, ਨਵੇਂ ਸਟਾਈਲ ‘ਚ ਦਿੱਸੀ ਗਾਇਕਾ
ਗੋਪੀ ਲੌਂਗੀਆ ਨੇ ਵੀਡੀਓ ਸਾਂਝਾ ਕਰਦੇ ਹੋਏ ਨਸੀਬ ਦਾ ਕੀਤਾ ਧੰਨਵਾਦ, ਗਾਇਕਾਂ ਨੂੰ ਦਿੱਤੀ ਨਸੀਹਤ ਕਿਹਾ “ਭੋਲੇ ਭਾਲੇ ਲੋਕਾਂ ਨੂੰ ਨਾ ਬਣਾਓ ਬੇਵਕੂਫ”
ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਤਪਤਾਲ ‘ਚ ਕਰਵਾਇਆ ਗਿਆ ਭਰਤੀ
ਗੁਲਾਬ ਸਿੱਧੂ ਨੇ ਦੱਸਿਆ ਕਿਵੇਂ ਭੈਣ ਨੇ ਟੋਕੇ ‘ਤੇ ਦੇ ਦਿੱਤਾ ਸੀ ਹੱਥ, ਵੱਢੀ ਗਈ ਸੀ ਗਾਇਕ ਦੀ ਉਂਗਲ, ਜਾਣੋ ਮਜ਼ੇਦਾਰ ਕਿੱਸਾ

© Copyright Galactic Television & Communications Pvt. Ltd. 2026. All rights reserved.