ਫਲਾਈਟ ਦਾ ਖਾਣਾ ਖਾ ਕੇ ਬੇਹੋਸ਼ ਹੋ ਗਈ ਅਦਾਕਾਰਾ ਨੀਲਮ, ਕਰੂ ਮੈਂਬਰਾਂ ਨੇ ਵੀ ਨਹੀਂ ਕੀਤੀ ਮਦਦ, ਅਦਾਕਾਰਾ ਨੇ ਪੋਸਟ ਪਾ ਕੇ ਜਤਾਈ ਨਰਾਜ਼ਗੀ
ਅਦਾਕਾਰਾ ਨੀਲਮ ਦੀ ਫਲਾਈਟ ‘ਚ ਅਚਾਨਕ ਤਬੀਅਤ ਵਿਗੜ ਗਈ ।ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਐਕਸ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿਸ ਤਰ੍ਹਾਂ ਨੌ ਘੰਟੇ ਤੱਕ ਫਲਾਈਟ ਦਰੀ ਕਾਰਨ ਮੁਸ਼ਕਿਲਾਂ ਦੇ ਨਾਲ ਜੂਝਦੀ ਰਹੀ ਅਤੇ ਇਸ ਦੌਰਾਨ ਉਸ ਦੀ ਕਿਸੇ ਨੇ ਵੀ ਮਦਦ ਨਹੀਂ ਕੀਤੀ ।
ਅਦਾਕਾਰਾ ਨੀਲਮ (Neelam Kothari Soni) ਦੀ ਫਲਾਈਟ ‘ਚ ਅਚਾਨਕ ਤਬੀਅਤ ਵਿਗੜ ਗਈ ।ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਐਕਸ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿਸ ਤਰ੍ਹਾਂ ਨੌ ਘੰਟੇ ਤੱਕ ਫਲਾਈਟ ਦੇਰੀ ਕਾਰਨ ਮੁਸ਼ਕਿਲਾਂ ਦੇ ਨਾਲ ਜੂਝਦੀ ਰਹੀ ਅਤੇ ਇਸ ਦੌਰਾਨ ਉਸ ਦੀ ਕਿਸੇ ਨੇ ਵੀ ਮਦਦ ਨਹੀਂ ਕੀਤੀ ।

ਅਦਾਕਾਰਾ ਨੇ ਏਅਰਲਾਈਨਸ ਨੂੰ ਟੈਗ ਕਰਦੇ ਹੋਏ ਲਿਖਿਆ “ਮੈਨੂੰ ਟੋਰਾਂਟੋ ਤੋਂ ਮੁੰਬਈ ਆਉਂਦੇ ਸਮੇਂ ਤੁਹਾਡੀ ਫਲਾਈਟ ‘ਚ ਜਿਸ ਤਰ੍ਹਾਂ ਦਾ ਟਰੀਟਮੈਂਟ ਮਿਲਿਆ, ਉਸ ਤੋਂ ਮੈਂ ਬਹੁਤ ਜ਼ਿਆਦਾ ਨਿਰਾਸ਼ ਹਾਂ ਅਤੇ ਮੇਰੀ ਸਿਰਫ਼ ਫਲਾਈਟ ਹੀ ਲੇਟ ਨਹੀਂ ਸੀ, ਬਲਕਿ ਜੋ ਖਾਣਾ ਫਲਾਈਟ ‘ਚ ਮੈਨੂੰ ਮਿਲਿਆ, ਉਸ ਨੂੰ ਖਾਣ ਤੋਂ ਬਾਅਦ ਮੇਰੀ ਤਬੀਅਤ ਵਿਗੜ ਗਈ ਅਤੇ ਮੈਂ ਬੇਹੋਸ਼ ਹੋ ਗਈ”।
_c3bdde331f5680b11882ff8d29822379_1280X720.webp)
ਅਦਾਕਾਰਾ ਨੇ ਕਰੂ ਮੈਂਬਰਾਂ ਤੇ ਵੀ ਕੱਢਿਆ ਗੁੱਸਾ
ਅਦਾਕਾਰਾ ਨੀਲਮ ਨੇ ਕਰੂ ਮੈਂਬਰਾਂ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਤੇ ਲਿਖਿਆ ਕਿ ਇਸ ਦੌਰਾਨ ਮੇਰੀ ਕਰੂ ਮੈਂਬਰਾਂ ਦੇ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ । ਜਿਸ ਤੋਂ ਬਾਅਦ ਮੇਰੀ ਬੈਕਸਾਈਡ ਤੇ ਬੈਠੇ ਮੁਸਾਫ਼ਰ ਨੇ ਮੇਰੀ ਮਦਦ ਕੀਤੀ ।ਦੱਸ ਦਈਏ ਕਿ ਅਦਾਕਾਰਾ ਨੀਲਮ ਨੱਬੇ ਦੇ ਦਹਾਕੇ ਦੀ ਪ੍ਰਸਿੱਧ ਅਦਾਕਾਰਾ ਹੈ ਅਤੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਅਦਾਕਾਰ ਗੋਵਿੰਦਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ ।