ਧਰਮਿੰਦਰ ਦੀ ਜਲਦ ਸਿਹਤਯਾਬੀ ਦੇ ਲਈ ਦੁਆ ਕਰ ਰਹੀ ਅਦਾਕਾਰਾ ਜਯਾਪ੍ਰਦਾ, ਕਈ ਫ਼ਿਲਮਾਂ ‘ਚ ਅਦਾਕਾਰ ਨਾਲ ਕੀਤਾ ਕੰਮ

ਅਦਾਕਾਰ ਧਰਮਿੰਦਰ ਇਨ੍ਹੀਂ ਦਿਨੀਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ।ਉਨ੍ਹਾਂ ਦਾ ਇਲਾਜ ਪਹਿਲਾਂ ਹਸਪਤਾਲ ‘ਚ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਹੈ। ਘਰ ‘ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫੈਨਸ ਵੀ ਚਿੰਤਿਤ ਹਨ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਕਰ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਅਦਾਕਾਰ ਵੀ ਉਨ੍ਹਾਂ ਦੀ ਸਿਹਤ ਦੇ ਲਈ ਅਰਦਾਸ ਕਰ ਰਹੇ ਹਨ ।

By  Shaminder Kaur Kaler November 17th 2025 11:00 AM

ਅਦਾਕਾਰ ਧਰਮਿੰਦਰ (Dharmendra Deol)  ਇਨ੍ਹੀਂ ਦਿਨੀਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ।ਉਨ੍ਹਾਂ ਦਾ ਇਲਾਜ ਪਹਿਲਾਂ ਹਸਪਤਾਲ ‘ਚ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਹੈ। ਘਰ ‘ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫੈਨਸ ਵੀ ਚਿੰਤਿਤ ਹਨ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਕਰ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਅਦਾਕਾਰ ਵੀ ਉਨ੍ਹਾਂ ਦੀ ਸਿਹਤ ਦੇ ਲਈ ਅਰਦਾਸ ਕਰ ਰਹੇ ਹਨ । ਹੁਣ ਅਦਾਕਾਰਾ ਜਯਾਪ੍ਰਦਾ ਨੇ ਆਪਣੇ ਕੋ-ਸਟਾਰ ਦੀ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਹੈ।


ਅਦਾਕਾਰਾ ਜਯਾਪ੍ਰਦਾ ਨੇ ਲਿਖੀ ਪੋਸਟ 

ਅਦਾਕਾਰਾ ਜਯਾਪ੍ਰਦਾ ਨੇ ਇੱਕ ਪੋਸਟ ਲਿਖੀ।ਅਦਾਕਾਰਾ ਨੇ ਲਿਖਿਆ ‘ਪਿਆਰੇ ਧਰਮ ਜੀ, ਤੁਹਾਡੀ ਤਬੀਅਤ ਦੇ ਬਾਰੇ ਜਾਣ ਕੇ ਬੜੀ ਚਿੰਤਾ ਹੋਈ। ਤੁਸੀਂ ਸਾਡੇ ਲਈ ਇੱਕ ਪ੍ਰੇਰਣਾ, ਹੌਸਲਾ, ਹੌਸਲਾ ਦਾ ਪ੍ਰਤੀਕ ਰਹੇ ਹਨ। ਤੁਹਾਡੇ ਚਿਹਰੇ ਦੀ ਮੁਸਕਾਨ ਅਤੇ ਜਜ਼ਬਾ ਅੱਜ ਵੀ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂ੍ਹੰਹਦੀ ਹੈ ਅਤੇ ਅਸੀਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਹੋਵੋ ਅਤੇ ਊਰਜਾਵਾਨ ਹੋ ਕੇ ਸਭ ਨੂੰ ਆਪਣਾ ਪਿਆਰ ਅਤੇ ਸਕਾਰਤਮਕਤਾ ਦੇਵੇ। ਪ੍ਰਾਰਥਾਨਾਵਾਂ ਅਤੇ ਸ਼ੁਭ ਕਾਮਨਾਵਾਂ ਦੇ ਨਾਲ, ਜਯਾ ਪ੍ਰਦਾ’। 


ਧਰਮਿੰਦਰ ਤੇ ਜਯਾ ਪ੍ਰਦਾ ਨੇ ਇੱਕਠੇ ਕੀਤਾ ਕੰਮ 

ਧਰਮਿੰਦਰ ਅਤੇ ਜਯਾ ਪ੍ਰਦਾ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਧਰਮਿੰਦਰ ਬਾਲੀਵੁੱਡ ‘ਚ ਹੀ-ਮੈਨ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਸ਼ੋਅਲੇ, ਚੁਪਕੇ ਚੁਪਕੇ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।   

© Copyright Galactic Television & Communications Pvt. Ltd. 2026. All rights reserved.