ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਅਦਾਕਾਰ ਸੋਨੂੰ ਸੂਦ,ਸਾਂਝੀ ਕੀਤੀ ਪੋਸਟ
ਸੋਨੂੰ ਸੂਦ ਅਦਾਕਾਰ ਅਤੇ ਕਾਮੇਡੀਅਨ ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਹਨ । ਉਨ੍ਹਾਂ ਨੇ ਕਰੋੜਾਂ ਦੇ ਕਰਜ਼ ‘ਚ ਡੁੱਬੇ ਰਾਜਪਾਲ ਯਾਦਵ ਦੀ ਮਦਦ ਦਾ ਹੱਥ ਅੱਗੇ ਵਧਾਇਆ ਹੈ।ਰਾਜਪਾਲ ਯਾਦਵ ਨੌ ਕਰੋੜ ਦੇ ਚੈਕ ਬਾਊਂਸ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹਨ ।
ਸੋਨੂੰ ਸੂਦ (Sonu Sood) ਅਦਾਕਾਰ ਅਤੇ ਕਾਮੇਡੀਅਨ ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਹਨ । ਉਨ੍ਹਾਂ ਨੇ ਕਰੋੜਾਂ ਦੇ ਕਰਜ਼ ‘ਚ ਡੁੱਬੇ ਰਾਜਪਾਲ ਯਾਦਵ ਦੀ ਮਦਦ ਦਾ ਹੱਥ ਅੱਗੇ ਵਧਾਇਆ ਹੈ।ਰਾਜਪਾਲ ਯਾਦਵ ਨੌ ਕਰੋੜ ਦੇ ਚੈਕ ਬਾਊਂਸ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹਨ ।ਮੁਸ਼ਕਿਲ ਦੀ ਇਸ ਘੜੀ ‘ਚ ਉਹ ਖੁਦ ਨੂੰ ਇੱਕਲਾ ਮਹਿਸੂਸ ਕਰ ਰਹੇ ਸਨ ।ਪਰ ਹੁਣ ਸੋਨੂੰ ਸੂਦ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ।

ਆਰਥਿਕ ਤੰਗੀ ਦੇ ਨਾਲ ਜੂਝ ਰਹੇ ਅਦਾਕਾਰ ਨੇ ਨੌ ਕਰੋੜ ਦੇ ਚੈੱਕ ਬਾਊਂਸ ਮਾਮਲੇ ‘ਚ ਸਰੈਂਡਰ ਕੀਤਾ ਸੀ । ਇਸ ਸਮੇਂ ਰਾਜਪਾਲ ਯਾਦਵ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹਨ। ਜੇਲ੍ਹ ਜਾਣ ਤੋਂ ਪਹਿਲਾਂ ਰਾਜਪਾਲ ਯਾਦਵ ਨੇ ਅਦਾਲਤ ‘ਚ ਭਾਵੁਕ ਹੋਣ ਦਾ ਕਨਫੈਸ਼ਨ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਹੁਣ ਸੋਨੂੰ ਸੂਦ ਅਦਾਕਾਰ ਦੀ ਮਦਦ ਦੇ ਲਈ ਅੱਗੇ ਆਏ ਹਨ।
ਸੋਨੂੰ ਸੂਦ ਨੇ ਸਾਂਝੀ ਕੀਤੀ ਪੋਸਟ
ਸੋਨੂੰ ਸੂਦ ਨੇ ਲਿਖਿਆ “ਰਾਜਪਾਲ ਯਾਦਵ ਗਿਫਟੇਡ ਅਦਾਕਾਰ ਹਨ। ਉਨ੍ਹਾਂ ਨੇ ਅਜਿਹੀਆਂ ਕਈ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।ਕਦੇ ਕਦੇ ਸਾਡੀ ਜ਼ਿੰਦਗੀ ਸਾਡੇ ਨਾਲ ਅਨਫੇਅਰ ਹੋ ਜਾਂਦੀ ਹੈ।ਇਸ ਲਈ ਨਹੀਂ ਕਿ ਕੋਈ ਟੈਲੇਂਟਡ ਨਹੀਂ ਹੈ। ਬਲਕਿ ਇਸ ਲਈ ਕਿ ਸਮਾਂ ਬੁਰਾ ਹੁੰਦਾ ਹੈ।ਉਹ ਮੇਰੀ ਫ਼ਿਲਮ ਦਾ ਹਿੱਸਾ ਸਨ ਅਤੇ ਮੈਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੁਸ਼ਕਿਲ ਦੀ ਇਸ ਘੜੀ ‘ਚ ਨਿਰਮਾਤਾ, ਨਿਰਦੇਸ਼ ਤੇ ਕਲਾਕਾਰਾਂ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਇੱਕ ਛੋਟੀ ਜਿਹੀ ਅਮਾਊਂਟ ਜੋ ਉਨ੍ਹਾਂ ਦੇ ਭਵਿੱਖ ‘ਚ ਕੰਮ ‘ਚ ਤੁਸੀਂ ਐਡਜਸਟ ਕਰ ਸਕਦੇ ਹੋ। ਇਹ ਕੋਈ ਚੈਰਿਟੀ ਨਹੀਂ ਬਲਕਿ ਸਨਮਾਨ ਹੈ”।