ਅਦਾਕਾਰ ਸ਼ਾਹਰੁਖ ਖ਼ਾਨ ਨੇ ਜਨਮ ਦਿਨ ਤੋਂ ਪਹਿਲਾਂ ਫੈਨਸ ਦੇ ਨਾਲ ਰੱਖਿਆ ‘ਆਸਕ ਮੀ ਐਨੀਥਿੰਗ’ ਸੈਸ਼ਨ, ਫੈਨਸ ਨੇ ਪੁੱਛੇ ਮਜ਼ੇਦਾਰ ਸਵਾਲ
ਅਦਾਕਾਰ ਸ਼ਾਹਰੁਖ ਖ਼ਾਨ ਨੇ ਆਪਣੇ ਜਨਮ ਦਿਨ ਜੋ ਕਿ ਨਵੰਬਰ ਨੂੰ ਮਨਾ ਰਹੇ ਹਨ । ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਫੈਨਸ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਐਕਸ ‘ਤੇ ‘ਆਸਕ ਮੀ ਐਨੀਥਿੰਗ ਸੈਸ਼ਨ’ ਰੱਖਿਆ ਹੈ।
ਅਦਾਕਾਰ ਸ਼ਾਹਰੁਖ ਖ਼ਾਨ (Shahrukh Khan) ਨੇ ਆਪਣੇ ਜਨਮ ਦਿਨ ਜੋ ਕਿ ਨਵੰਬਰ ਨੂੰ ਮਨਾ ਰਹੇ ਹਨ । ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਫੈਨਸ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਐਕਸ ‘ਤੇ ‘ਆਸਕ ਮੀ ਐਨੀਥਿੰਗ ਸੈਸ਼ਨ’ ਰੱਖਿਆ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਸ ਦੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ, ਬਲਕਿ ਆਪਣੇ ਜਨਮ ਦਿਨ ਦੇ ਨਾਲ ਜੁੜੀਆਂ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ । ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਤੇ ਉਨ੍ਹਾਂ ਦੀਆਂ ਕਈ ਸੁਪਰਹਿੱਟ ਫ਼ਿਲਮਾਂ ਮੁੜ ਤੋਂ ਰਿਲੀਜ਼ ਹੋਣ ਜਾ ਰਹੀਆਂ ਹਨ ।
ਫੈਨਸ ਨੇ ਪੁੱਤ ਨੂੰ ਲੈ ਕੇ ਪੁੱਛੇ ਸਵਾਲ
ਇਸ ਸੈਸ਼ਨ ਦੇ ਦੌਰਾਨ ਸ਼ਾਹਰੁਖ ਖ਼ਾਨ ਨੂੰ ਫੈਨਸ ਨੇ ਉਨ੍ਹਾਂ ਦੇ ਪੁੱਤਰ ਨਾਲ ਸਬੰਧਤ ਸਵਾਲ ਵੀ ਪੁੱਛੇ । ਜਿਸ ‘ਚ ਆਰੀਅਨ ਖ਼ਾਨ ਦੇ ਕਰੀਅਰ ਨੂੰ ਲੈ ਕੇ ਸਵਾਲ ਵੀ ਪੁੱਛਿਆ ਗਿਆ ਸੀ ।ਜਿਸ ਤੇ ਸ਼ਾਹਰੁਖ ਖ਼ਾਨ ਨੇ ਕਿਹਾ ਕਿ “ਆਪਣੇ ਬੱਚਿਆਂ ਨੂੰ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ, ਪਰ ਮੈਨੂੰ ਯਕੀਨ ਹੈ ਕਿ ਉਹ ਇਸ ‘ਤੇ ਕੰਮ ਕਰ ਰਹੇ ਹੋਣਗੇ”। ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਸੈੱਟ ‘ਤੇ ਕੰਮ ਕਰਨ ਦੇ ਤਜ਼ਰਬੇ ਨੂੰ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਹੋਰਨਾਂ ਸਾਥੀਆਂ ਦੇ ਵਾਂਗ ਉਨ੍ਹਾਂ ਦੇ ਬੱਚੇ ਸੈੱਟ ‘ਤੇ ਵੀ ਉਨ੍ਹਾਂ ਦੀ ਰਿਸਪੈਕਟ ਕਰਦੇ ਹਨ ਅਤੇ ਘਰ ਉਨ੍ਹਾਂ ਦੀ ਕਰੜੀ ਮਿਹਨਤ ਦਾ ਫਲ ਮਿਲੇ ਇਸ ਲਈ ਦੁਆ ਵੀ ਕਰਦੇ ਹਨ ।