ਅਦਾਕਾਰ ਅਨੂਪ ਸੋਨੀ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

ਅਦਾਕਾਰ ਅਨੂਪ ਸੋਨੀ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਦੁੱਖਨਿਵਾਰਨ ਸਾਹਿਬ, ਪਟਿਆਲਾ, ਇੱਕ ਸ਼ਾਂਤਮਈ ਯਾਤਰਾ।

By  Shaminder Kaur Kaler June 30th 2026 01:19 PM

ਅਦਾਕਾਰ ਅਨੂਪ ਸੋਨੀ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਦੁੱਖਨਿਵਾਰਨ ਸਾਹਿਬ, ਪਟਿਆਲਾ, ਇੱਕ ਸ਼ਾਂਤਮਈ ਯਾਤਰਾ।ਇਸ ਦੇ ਨਾਲ ਹੀ ਅਦਾਕਾਰ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਵੀ ਕੁਝ ਲਾਈਨਾਂ ਲਿਖੀਆਂ।


ਉਨ੍ਹਾਂ ਨੇ ਲਿਖਿਆ “ਇਹ ਮੰਨਿਆ ਜਾਂਦਾ ਹੈ ਕਿ ੧੭ਵੀਂ ਸਦੀ ਵਿੱਚ, ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਉਸ ਸਥਾਨ 'ਤੇ ਸਥਿਤ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਇੱਕ ਬੋਹੜ ਦੇ ਦਰੱਖਤ ਹੇਠ ਠਹਿਰੇ ਸਨ ਅਤੇ ਦੁੱਖ ਅਤੇ ਬਿਮਾਰੀ ਦੇ ਸਮੇਂ ਸਥਾਨਕ ਲੋਕਾਂ ਨੂੰ ਅਸ਼ੀਰਵਾਦ ਦਿੱਤਾ ਸੀ। ਦੁਖ ਨਿਵਾਰਨ ਸ਼ਬਦਾਂ ਦਾ ਅਰਥ ਹੈ "ਦੁੱਖ ਦੂਰ ਕਰਨ ਵਾਲਾ", ਅਤੇ ਗੁਰਦੁਆਰਾ ਇੱਕ ਅਜਿਹੀ ਜਗ੍ਹਾ ਬਣਿਆ ਹੋਇਆ ਹੈ ਜਿੱਥੇ ਅਣਗਿਣਤ ਸ਼ਰਧਾਲੂ ਸ਼ਾਂਤੀ, ਉਮੀਦ ਅਤੇ ਅਸੀਸਾਂ ਦੀ ਮੰਗ ਕਰਦੇ ਹਨ। ਇੱਥੇ ਕੁਝ ਸ਼ਾਂਤ ਪਲ ਬਿਤਾਉਣ ਲਈ ਧੰਨਵਾਦੀ ਮਹਿਸੂਸ ਹੋਇਆ”। ਅਨੂਪ ਸੋਨੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਹਨ। 

ਲੁਧਿਆਣਾ ‘ਚ ਪੈਦਾ ਹੋਏ ਸਨ ਅਨੂਪ ਸੋਨੀ

ਅਨੂਪ ਸੋਨੀ ਦਾ ਜਨਮ ਲੁਧਿਆਣਾ ‘ਚ ਹੋਇਆ ਹੈ। ਉਨ੍ਹਾਂ ਦੇ ਪਿਤਾ ਜੀ ਸਟੀਲ ਅਥਾਰਿਟੀ ਆਫ ਇੰਡੀਆ ‘ਚ ਕੰਮ ਕਰਦੇ ਸਨ। ੧੯੭੫ ‘ਚ ਪੈਦਾ ਹੋਏ ਅਨੂਪ ਸੋਨੀ ਦੀ ਰੂਚੀ ਅਦਾਕਾਰੀ ਦੇ ਖੇਤਰ ‘ਚ ਸੀ। ਇਸ ਤੋਂ ਬਾਅਦ ਵੀਹ ਸਾਲ ਤੱਕ ਉਹ ਜੈਪੁਰ ਰਹੇ ।


ਇਹ ਉਹੀ ਜਗ੍ਹਾ ਸੀ ਜਿੱਥੇ ਉਨ੍ਹਾਂ ਦੀ ਜਾਣ ਪਛਾਣ ਰੰਗਮੰਚ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਫ਼ਿਲਮੀ ਪਰਦੇ ਦੀ ਦੁਨੀਆ ਵਧੀਆ ਲੱਗਣ ਲੱਗ ਪਈ ਅਤੇ ਜੈਪੁਰ ਤੋਂ ਹੀ ਗ੍ਰੈਜੁਏਸ਼ਨ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰਵਿੰਦਰ ਭਵਨ ਤੋਂ ਰੰਗਮੰਚ ਦੇ ਗੁਰ ਸਿੱਖੇ ਅਤੇ ਇਸ ਤੋਂ ਬਾਅਦ ਐਨਐਸਡੀ ‘ਚ ਗਿਆ ਅਤੇ ਇੱਥੋਂ ਵੀ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ।ਇਸ ਤੋਂ ਬਾਅਦ ਉਹ ਮਾਇਆਨਗਰੀ ਮੁੰਬਈ ਪਹੁੰਚੇ ਅਤੇ ਇਸ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਕੰਮ ਲਈ ਲੰਮਾ ਸੰਘਰਸ਼ ਕੀਤਾ ।

© Copyright Galactic Television & Communications Pvt. Ltd. 2026. All rights reserved.