ਰੈਪਰ ਬਾਦਸ਼ਾਹ ਦੇ ਗਾਣੇ ’ਤੇ ਰੀਲ ਬਣਾਈ ਤਾਂ ਹੋਵੇਗੀ ਕਾਰਵਾਈ ! ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸੈਕੜੇ ਵੀਡੀਓ ਹਟਾਈਆਂ
ਰੈਪਰ ਬਾਦਸ਼ਾਹ ਦੇ ਇਤਰਾਜ਼ਯੋਗ ਗੀਤ "ਟਟੀਰੀ" ਨੂੰ ਲੈ ਕੇ ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਇਸ ਗਾਣੇ ਨੂੰ ਯੂਟਿਊਬ ਤੋਂ ਤਾਂ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ, ਤੇ ਹੁਣ ਉਹਨਾਂ ਵੀਡੀਓ ਨੂੰ ਹਟਾਇਆ ਗਿਆ ਏ ਜਿਹੜੀਆਂ ਗਾਣੇ ’ਤੇ ਬਣਾਈਆਂ ਗਈਆਂ ਸਨ ।
ਰੈਪਰ ਬਾਦਸ਼ਾਹ (Badshah) ਦੇ ਇਤਰਾਜ਼ਯੋਗ ਗੀਤ "ਟਟੀਰੀ" ਨੂੰ ਲੈ ਕੇ ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਇਸ ਗਾਣੇ ਨੂੰ ਯੂਟਿਊਬ ਤੋਂ ਤਾਂ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ, ਤੇ ਹੁਣ ਉਹਨਾਂ ਵੀਡੀਓ ਨੂੰ ਹਟਾਇਆ ਗਿਆ ਏ ਜਿਹੜੀਆਂ ਗਾਣੇ ’ਤੇ ਬਣਾਈਆਂ ਗਈਆਂ ਸਨ । ਪੰਚਕੂਲਾ ਪੁਲਿਸ ਨੇ ਲਗਭਗ ਹਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਗਾਣੇ ਨਾਲ ਸਬੰਧਤ ਸੈਕੜੇ ਵੀਡੀਓ ਹਟਾਈਆਂ ਹਨ । ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਇੰਸਟਾਗਰਾਮ ਤੋਂ ਹਟਾਈਆਂ ਗਈਆਂ ਹਨ ਤੇ ਕੁਝ ਯੂਟਿਊਬ ਤੋਂ ।
_daccbfa08df97191d79f8057f43221c0_1280X720.webp)
ਹਰਿਆਣਾ ਪੁਲਿਸ ਨੇ ਸਾਫ ਕੀਤਾ ਹੈ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ । ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਇਸ ਗਾਣੇ ਨਾਲ ਸਬੰਧਿਤ ਜੋ ਕੁਝ ਵੀ ਹੈ ਉਸ ਨੂੰ ਹਟਾ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਤੇ ਕਾਰਵਾਈ ਹੋਵੇਗੀ । ਹਰਿਆਣਾ ਦੇ ਡੀਜੀਪੀ ਅਜੈ ਸਿੰਘਲ ਨੇ ਸਾਫ ਕਿਹਾ ਉਹ ਹਰਿਆਣਾ ਦੀਆਂ ਧੀਆਂ ਦੀ ਇੱਜ਼ਤ ਦੇ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰਨਗੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਦਸ਼ਾਹ ਦਾ "ਟਟੀਰੀ" ਗਾਣਾ 1 ਮਾਰਚ ਨੂੰ ਰਿਲੀਜ਼ ਹੋਇਆ ਸੀ ਤੇ ਇਸ ਗਾਣੇ ਦੇ ਬੋਲਾਂ ਤੇ ਦ੍ਰਿਸ਼ਾਂ ਨੂੰ ਲੈ ਕੇ ਬਹੁਤ ਸਾਰੇ ਸਮਾਜਿਕ ਸੰਗਠਨਾਂ ਨੇ ਇਤਰਾਜ ਜਤਾਇਆ ਸੀ । ਮਹਿਲਾ ਕਮਿਸ਼ਨ ਨੇ ਤਾਂ ਗਾਣੇ ਨੂੰ ਲੈ ਕੇ ਬਾਦਸਾਹ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ । ਪਰ ਬੀਤੇ ਦਿਨੀਂ ਬਾਦਸ਼ਾਹ ਪੁਲਿਸ ਦੇ ਸਾਹਮਣੇ ਪੇਸ਼ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਲੁੱਕ ਆਊਟ ਨੋਟਿਸ ਵਾਪਸ ਲੈ ਲਿਆ ਸੀ ।