ਧਰਮਿੰਦਰ ਦਾ ICU ‘ਚ ਵੀਡੀਓ ਬਨਾਉਣ ਵਾਲੇ ਹਸਪਤਾਲ ਕਰਮਚਾਰੀ ਖਿਲਾਫ਼ ਐਕਸ਼ਨ, ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ

ਬੀਤੇ ਦਿਨ ਅਦਾਕਾਰ ਧਰਮਿੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰ ਆਈਸੀਯੂ ‘ਚ ਦਿਖਾਈ ਦੇ ਰਿਹਾ ਸੀ ਅਤੇ ਸਾਰਾ ਦਿਓਲ ਪਰਿਵਾਰ ਉਨ੍ਹਾਂ ਦੇ ਕੋੋਲ ਖੜ੍ਹਿਆ ਹੋਇਆ ਸੀ । ਇਸੇ ਦੌਰਾਨ ਧਰਮਿੰਦਰ ਦੀ ਪਤਨੀ ਰੋਂਦੀ ਹੋਈ ਧਰਮਿੰਦਰ ਨੂੰ ਉੱਠਣ ਦੇ ਲਈ ਆਖ ਰਹੀ ਸੀ ।

By  Shaminder Kaur Kaler November 14th 2025 01:51 PM

ਬੀਤੇ ਦਿਨ ਅਦਾਕਾਰ ਧਰਮਿੰਦਰ (Dharmendra Deol) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰ ਆਈਸੀਯੂ ‘ਚ ਦਿਖਾਈ ਦੇ ਰਿਹਾ ਸੀ ਅਤੇ ਸਾਰਾ ਦਿਓਲ ਪਰਿਵਾਰ ਉਨ੍ਹਾਂ ਦੇ ਕੋੋਲ ਖੜ੍ਹਿਆ ਹੋਇਆ ਸੀ । ਇਸੇ ਦੌਰਾਨ ਧਰਮਿੰਦਰ ਦੀ ਪਤਨੀ ਰੋਂਦੀ ਹੋਈ ਧਰਮਿੰਦਰ ਨੂੰ ਉੱਠਣ ਦੇ ਲਈ ਆਖ ਰਹੀ ਸੀ । ਇਸ ਦਾ ਇੱਕ ਵੀਡੀਓ ਹਸਪਤਾਲ ਦੇ ਹੀ ਇੱਕ ਕਰਮਚਾਰੀ ਦੇ ਵੱਲੋਂ ਬਣਾਇਆ ਗਿਆ ਅਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਗਿਆ ਸੀ ।ਜਿਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

12 ਨਵੰਬਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

ਅਦਾਕਾਰ ਧਰਮਿੰਦਰ ਨੂੰ ਬਾਰਾਂ ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ । ਜਿਸ ਤੋਂ ਬਾਅਤ ਉਨ੍ਹਾਂ ਦਾ ਘਰ ‘ਚ ਹੀ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸੰਨੀ ਦਿਓਲ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਉਹ ਉਨ੍ਹਾਂ ਦੇ ਘਰ ਦੇ ਬਾਹਰ ਮੀਡੀਆ ਕਰਮੀਆਂ ਨੂੰ ਵੇਖ ਕੇ ਗੁੱਸੇ ‘ਚ ਆ ਗਏ ਸਨ ਅਤੇ ਉਨ੍ਹਾਂ ਨੇ ਖੂਬ ਖਰੀ ਖੋਟੀਆਂ ਸੁਣਾਈਆਂ ਸਨ।ਧਰਮਿੰਦਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ । 


ਧਰਮਿੰਦਰ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਦਾਕਾਰ ਧਰਮਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ। ਜਿਸ ਨੂੰ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। 

© Copyright Galactic Television & Communications Pvt. Ltd. 2026. All rights reserved.