ਵੀਤ ਬਲਜੀਤ ਦੇ ‘ਨਿਸ਼ਾਨੇ’ ਗੀਤ ਨੇ ਮਚਾਈ ਤੜਥੱਲੀ, ਗੀਤ ‘ਤੇ ਧੜੱਲੇ ਨਾਲ ਰੀਲਾਂ ਬਣਾ ਰਹੇ ਅਕਾਲੀ ਆਗੂ
ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਬੇਸ਼ੱਕ ਹਾਲੇ ਪੂਰਾ ਸਾਲ ਪਿਆ ਹੈ। ਪਰ ਇਸ ਤੋਂ ਪਹਿਲਾਂ ਹੀ ਪੰਜਾਬ ‘ਚ ਸਿਆਸਤ ਗਰਮਾ ਚੁੱਕੀ ਹੈ। ਇਸ ਦੇ ਨਾਲ ਹੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਦਾ ਗਾਣਾ ਵੀ ਧੂੰਮਾਂ ਪਾ ਰਿਹਾ ਹੈ। ਇਸ ਗੀਤ ਨੂੰ ਲੈ ਕੇ ਅਕਾਲੀ ਦਲ ਦੇ ਵਰਕਰ ਤੇ ਆਗੂ ਪੱਬਾਂ ਭਾਰ ਹਨ ਅਤੇ ਇਸ ਗੀਤ ਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਖੂਬ ਰੀਲਾਂ ਬਣਾ ਰਹੇ ਹਨ ।
ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਬੇਸ਼ੱਕ ਹਾਲੇ ਪੂਰਾ ਸਾਲ ਪਿਆ ਹੈ। ਪਰ ਇਸ ਤੋਂ ਪਹਿਲਾਂ ਹੀ ਪੰਜਾਬ ‘ਚ ਸਿਆਸਤ ਗਰਮਾ ਚੁੱਕੀ ਹੈ। ਇਸ ਦੇ ਨਾਲ ਹੀ ਗਾਇਕ ਤੇ ਗੀਤਕਾਰ ਵੀਤ ਬਲਜੀਤ (Veet Baljit) ਦਾ ਗਾਣਾ ਵੀ ਧੂੰਮਾਂ ਪਾ ਰਿਹਾ ਹੈ। ਇਸ ਗੀਤ ਨੂੰ ਲੈ ਕੇ ਅਕਾਲੀ ਦਲ ਦੇ ਵਰਕਰ ਤੇ ਆਗੂ ਪੱਬਾਂ ਭਾਰ ਹਨ ਅਤੇ ਇਸ ਗੀਤ ਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਖੂਬ ਰੀਲਾਂ ਬਣਾ ਰਹੇ ਹਨ ।

ਗੀਤ ਦੇ ਬੋਲਾਂ ‘ਚ ਅਕਾਲੀ ਦਲ ਦੀ ਲਹਿਰ ਦਾ ਜ਼ਿਕਰ ਕੀਤਾ ਗਿਆ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ “ਮੁੜ ਡਾਇਨਾਸੌਰ ਆ ਗਏ ਤੇਰੇ ਸ਼ਹਿਰ ਨੀ, ਚੜ੍ਹੀ ਆਉਂਦੀ ਫੇਰ ਬਾਦਲਾਂ ਦੀ ਲਹਿਰ ਨੀ, ਬੰਦਾ ਲੱਭਣਾ ਨੀ ਸਾਡੇ ਵੱਲੋਂ ਸੋਹਣਿਆਂ ਵੇ ਕੋਈ ਵੋਟਾਂ ‘ਚ ਖੜੌਣ ਨੂੰ। ਬੰਦ ਬੋਤਲਾਂ ‘ਚ ਬੱਤੀ ਬੋਰ ਰੱਖੀ ਆ ਨੀ ਹਿੱਕਾਂ ‘ਚ ਨਿਸ਼ਾਨੇ ਲਾਉਣ ਨੂੰ”।ਇਸ ਗੀਤ ਦੇ ਬੋਲਾਂ ਨੇ ਅਕਾਲੀ ਦਲ ‘ਚ ਨਵਾਂ ਜੋਸ਼ ਭਰ ਦਿੱਤਾ ਹੈ।ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗੀਤ ਵਾਇਰਲ ਹੋ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਸੂਬੇ ਦੀ ਜਨਤਾ ਮੁੜ ਤੋਂ ਬਾਦਲ ਸਰਕਾਰ ਦੀ ਵਾਪਸੀ ਚਾਹੁੰਦੀ ਹੈ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਗੀਤ
ਮਹਿਜ਼ ਕੁਝ ਕੁ ਘੰਟਿਆਂ ‘ਚ ਹੀ ਲੱਖਾਂ ਦੀ ਗਿਣਤੀ ‘ਚ ਇਸ ਗੀਤ ਨੂੰ ਲੋਕਾਂ ਨੇ ਸੁਣਿਆ ਅਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਕੀਤੇ ਹਨ ।ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਗੀਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਗੀਤ ‘ਚ ਸੁਰਿਸ਼ਟੀ ਮਾਨ ਤੇ ਵੀਤ ਬਲਜੀਤ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਖੁਦ ਵੀਤ ਬਲਜੀਤ ਨੇ ਲਿਖੇ ਹਨ ਅਤੇ ਗੀਤ ਨੂੰ ‘ਨਿਸ਼ਾਨੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ।ਫੀਮੇਲ ਗਾਇਕਾ ਦੇ ਤੌਰ ‘ਤੇ ਸਰਗੀ ਮਾਨ ਨੇ ਇਸ ਗੀਤ ਨੂੰ ਗਾਇਆ ਹੈ।