ਜੋਤੀ ਨੂਰਾਂ ਦੀ ਆਵਾਜ਼ ‘ਚ ‘ਮੇਰੀਆਂ ਇਬਾਦਤਾਂ’ ਗੀਤ ਰਿਲੀਜ਼

ਫ਼ਿਲਮ ਡੀਐੱਸਪੀ ਦੇਵ-੨ ਦਾ ਨਵਾਂ ਗੀਤ ਜੋਤੀ ਨੂਰਾਂ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਹ ਫ਼ਿਲਮ ਤੇਰਾਂ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਗੀਤ ਨੂੰ ਦੇਵ ਖਰੌੜ ਤੇ ਸ਼ਰੂਤੀ ਸੇਠੀ ‘ਤੇ ਫਿਲਮਾਇਆ ਗਿਆ ਹੈ। ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਜੋਤੀ ਨੂਰਾਂ ਨੇ ਆਪਣੇ ਸੂਫ਼ੀਆਨਾ ਅੰਦਾਜ਼ ‘ਚ ਗਾਇਆ ਹੈ। ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।

By  Shaminder Kaur Kaler February 6th 2026 06:07 PM -- Updated: February 6th 2026 06:09 PM

ਫ਼ਿਲਮ ਡੀਐੱਸਪੀ ਦੇਵ-੨ (DSP DEV-2) ਦਾ ਨਵਾਂ ਗੀਤ ਜੋਤੀ ਨੂਰਾਂ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਹ ਫ਼ਿਲਮ ਤੇਰਾਂ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਗੀਤ ਨੂੰ ਦੇਵ ਖਰੌੜ ਤੇ ਸ਼ਰੂਤੀ ਸੇਠੀ ‘ਤੇ ਫਿਲਮਾਇਆ ਗਿਆ ਹੈ। ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਜੋਤੀ ਨੂਰਾਂ ਨੇ ਆਪਣੇ ਸੂਫ਼ੀਆਨਾ ਅੰਦਾਜ਼ ‘ਚ ਗਾਇਆ ਹੈ। ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੇਵ ਖਰੌੜ ਦੀ ਫ਼ਿਲਮ ਡੀਐਸਪੀ ਦੇਵ ਰਿਲੀਜ਼ ਹੋਈ ਸੀ।ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ । ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਧੰਨਵੀਰ ਸਿੰਘ, ਦੀਦਾਰ ਗਿੱਲ, ਅਦਿਤੀ ਆਰੀਆ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । 

ਦੇਵ ਖਰੌੜ ਦਾ ਵਰਕ ਫ੍ਰੰਟ 

ਦੇਵ ਖਰੌੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਰਸ਼ਕਾਂ ਨੂੰ ਦੇ ਰਹੇ ਹਨ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਡਾਕੂਆਂ ਦਾ ਮੁੰਡਾ, ਡੀਐੱਸਪੀ ਦੇਵ, ਬਲੈਕੀਆ, ਮੌੜ, ਰੁਪਿੰਦਰ ਗਾਂਧੀ  ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਦੇਵ ਖਰੌੜ ਦਾ ਸਬੰਧ ਪਟਿਆਲਾ ਨਜ਼ਦੀਕ ਪਿੰਡ ਦੇ ਨਾਲ ਹੈ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ।

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.