ਪੰਜਾਬ ਦੀ ਧੀ ਦੀ ਤਾਰੀਫ਼ ਕਰਦਾ ਗੀਤ ‘ਜਾਈ ਪੰਜਾਬ ਦੀ’ ਗੁਰਲੇਜ ਅਖਤਰ ਦੀ ਆਵਾਜ਼ ‘ਚ ਰਿਲੀਜ਼

ਗਾਇਕਾ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜਾਈ ਪੰਜਾਬ ਦੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਬੋਲ ਫਤਿਹ ਸ਼ੇਰਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਮੀਰ ਨੇ । ਇਸ ਗੀਤ ‘ਚ ਪੰਜਾਬ ਦੀਆਂ ਧੀਆਂ ਦੀ ਤਾਰੀਫ ਕੀਤੀ ਗਈ ਹੈ ।

By  Shaminder Kaur Kaler April 16th 2026 10:12 AM

ਗਾਇਕਾ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਜਾਈ ਪੰਜਾਬ ਦੀ’  (Jayi Punjab Di) ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਬੋਲ ਫਤਿਹ ਸ਼ੇਰਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਮੀਰ ਨੇ । ਇਸ ਗੀਤ ‘ਚ ਪੰਜਾਬ ਦੀਆਂ ਧੀਆਂ ਦੀ ਤਾਰੀਫ ਕੀਤੀ ਗਈ ਹੈ ।


ਇਸ ਦੇ ਨਾਲ ਹੀ ਪੰਜਾਬ ਦੀ ਸਿਫ਼ਤ ਵੀ ਕੀਤੀ ਗਈ ਹੈ। ਜਿਸ ‘ਚ ਪੰਜਾਬ ਦੀਆਂ ਮੁਟਿਆਰਾਂ ਦੇ ਹੌਸਲੇ, ਸ਼ਰਮ ਹਯਾ ਜਿਨ੍ਹਾਂ ਦਾ ਗਹਿਣਾ ਹੈ। ਉਨ੍ਹਾਂ ਪੰਜਾਬ ਦੀਆਂ ਧੀਆਂ ਦੀ ਤਾਰੀਫ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਤਾਰੀਫ ਵੀ ਕੀਤੀ ਗਈ ਹੈ। ਜਿੰਨੀ ਖੂਬਸੂਰਤੀ ਦੇ ਨਾਲ ਇਸ ਗੀਤ ਨੂੰ ਗੁਰਲੇਜ ਅਖਤਰ ਨੇ ਗਾਇਆ ਹੈ। ਓਨਾਂ ਹੀ ਖੂਬਸੂਰਤ ਇਸ ਗੀਤ ਦਾ ਵੀਡੀਓ ਵੀ ਤਿਆਰ ਕੀਤਾ ਗਿਆ ਹੈ। 


ਗੁਰਲੇਜ ਅਖਤਰ ਦਾ ਵਰਕ ਫ੍ਰੰਟ 

ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਅਤੇ ਉਨ੍ਹਾਂ ਦਾ ਬੇਟਾ ਵੀ ਆਪਣੇ ਮਾਪਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ਅਤੇ ਹੁਣ ਤੱਕ ਉਸ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.