ਤਰਸੇਮ ਜੱਸੜ ਦੀ ਐਲਬਮ ਦਾ ਗੀਤ “ਓਲਡ ਮਨੀ” ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਤਰਸੇਮ ਜੱਸੜ ਦੀ ਨਵੀਂ ਐਲਬਮ ਦਾ “ਵਰਲਡ ਇਜ਼ ਯੂਅਰਸ” ਦਾ ਗੀਤ “ਓਲਡ ਮਨੀ” ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਜਾਰੀ ਕੀਤਾ ਗਿਆ ਹੈ।ਇਸ ਗੀਤ ‘ਚ ਸਰਦਾਰੀ ਦਾ ਰੁਤਬਾ ਦਿਖਾਉਣ ਦੀ ਕੋਸ਼ਿਸ਼ ਤਰਸੇਮ ਜੱਸੜ ਦੇ ਵੱਲੋਂ ਕੀਤੀ ਗਈ ਹੈ।
ਤਰਸੇਮ ਜੱਸੜ (Tarsem Jassar) ਦੀ ਨਵੀਂ ਐਲਬਮ ਦਾ “ਵਰਲਡ ਇਜ਼ ਯੂਅਰਸ” ਦਾ ਗੀਤ “ਓਲਡ ਮਨੀ” ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਜਾਰੀ ਕੀਤਾ ਗਿਆ ਹੈ।ਇਸ ਗੀਤ ‘ਚ ਸਰਦਾਰੀ ਦਾ ਰੁਤਬਾ ਦਿਖਾਉਣ ਦੀ ਕੋਸ਼ਿਸ਼ ਤਰਸੇਮ ਜੱਸੜ ਦੇ ਵੱਲੋਂ ਕੀਤੀ ਗਈ ਹੈ।ਗੀਤ ਦਾ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ।ਜਿਸ ਨੂੰ ਵੱਖ ਵੱਖ ਲੋਕੇਸ਼ਨ ‘ਤੇ ਫ਼ਿਲਮਾਇਆ ਗਿਆ ਹੈ।
_5d38c914672e99b7956df95e60d3d934_1280X720.webp)
ਤਰਸੇਮ ਜੱਸੜ ਦਾ ਵਰਕ ਫ੍ਰੰਟ
ਤਰਸੇਮ ਜੱਸੜ ਜਿੱਥੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ, ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ। ਜਲਦ ਹੀ ਉਹ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-੩’ ‘ਚ ਨਜ਼ਰ ਆਉਣਗੇ ।
ਇਹ ਫ਼ਿਲਮ ਇਸੇ ਸਾਲ ਅਪ੍ਰੈਲ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ।ਫ਼ਿਲਮ ‘ਚ ਤਰਸੇਮ ਜੱਸੜ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਜਤਿੰਦਰ ਕੌਰ, ਰੁਪਿੰਦਰ ਰੂਪੀ ਤੇ ਸਤਵੰਤ ਕੌਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।
ਇਸ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਰੱਬ ਦਾ ਰੇਡੀਓ, ਰੱਬ ਦਾ ਰੇਡੀਓ-੨ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ਅਤੇ ਹੁਣ ਦਰਸ਼ਕ ਉਨ੍ਹਾਂ ਦੀ ਫ਼ਿਲਮ ‘ਰੱਬ ਦਾ ਰੇਡੀਓ-੩’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।