ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੁਖਸ਼ਿੰਦਰ ਸ਼ਿੰਦਾ ਦਾ ਧਾਰਮਿਕ ਗੀਤ ‘ਸਭ ਦਾ ਭਲਾ’ ਰਿਲੀਜ਼

ਸ੍ਰੀ ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਧਾਰਮਿਕ ਗੀਤ 'ਸਭ ਦਾ ਭਲਾ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਮਿੰਟੂ ਹੇਅਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਖੁਦ ਗਾਇਕ ਦੇ ਵੱਲੋਂ ਤਿਆਰ ਕੀਤਾ ਗਿਆ ਹੈ।

By  Shaminder Kaur Kaler November 5th 2025 03:04 PM -- Updated: November 5th 2025 03:08 PM

ਸ੍ਰੀ ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ (Sukshinder Shinda) ਨੇ ਵੀ ਧਾਰਮਿਕ ਗੀਤ 'ਸਭ ਦਾ ਭਲਾ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਮਿੰਟੂ ਹੇਅਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਖੁਦ ਗਾਇਕ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਧਾਰਮਿਕ ਗੀਤ ‘ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ।ਇਸ ਧਾਰਮਿਕ ਗੀਤ ‘ਚ ਗੁਰਬਾਣੀ ਦੀ ਮਹਿਮਾ ਕੀਤੀ ਗਈ ਹੈ ।


ਜੋ ਕਿ ਰੂਹਾਂ ਨੂੰ ਸਕੂਨ ਦਿੰਦੀ ਹੈ ਇਹ ਬਾਣੀ ਜਿੱਥੇ ਅਲੌਕਿਕ ਸੁੱਖ ਦਾ ਅਹਿਸਾਸ ਕਰਵਾਉਂਦੀ ਹੈ। ਉੱਥੇ ਹੀ ਸੰਸਾਰਕ ਸੁੱਖ ਵੀ ਦਿਵਾਉਂਦੀ ਹੈ। ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਉਹ ਜਿੱਥੇ ਸਾਨੂੰ ਅਧਿਆਤਮਕ ਸੁੱਖਾਂ ਦੇ ਨਾਲ ਸਰੋਬਾਰ ਕਰ ਦਿੰਦਾ ਹੈ, ਉੱਥੇ ਹੀ ਭੌਤਿਕ ਸੁੱਖਾਂ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੰਦਾ । ਇਹੀ ਇਸ ਧਾਰਮਿਕ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਖਸ਼ਿੰਦਰ ਸ਼ਿੰਦਾ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। 

ਸੁਖਸ਼ਿੰਦਰ ਸ਼ਿੰਦਾ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਖਸ਼ਿੰਦਰ ਸ਼ਿੰਦਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਸਰੋਤਿਆਂ ਦਾ ਭਰਪੂਰ ਪਿਆਰ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਜਿਸ ‘ਚ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਗੁੰਮਸੁੰਮ ਗੁੰਮਸੁੰਮ ਪਿਆਰ ਦਾ ਮੌਸਮ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਹੁਣ ਸਭ ਦਾ ਭਲਾ ਧਾਰਮਿਕ ਗੀਤ ਵੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।