ਗੁਰਲੇਜ ਅਖਤਰ ਤੇ ਜੇ.ਪੀ 47 ਦੀ ਆਵਾਜ਼ ‘ਚ ਗੀਤ ‘ਗ੍ਰਾਫ’ ਰਿਲੀਜ਼

ਗੁਰਲੇਜ ਅਖਤਰ ਤੇ ਜੇਪੀ ਦੀ ਆਵਾਜ਼ ‘ਚ ‘ਗ੍ਰਾਫ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲ ਖੁਦ ਜੇਪੀ 47ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਮੈਡਮਿਕਸ ਦੇ ਵੱਲੋਂ ਦਿੱਤਾ ਗਿਆ ਹੈ।

By  Shaminder Kaur Kaler November 13th 2025 02:35 PM

ਗੁਰਲੇਜ ਅਖਤਰ (Gurlej Akhtar) ਤੇ ਜੇਪੀ ਦੀ ਆਵਾਜ਼ ‘ਚ ‘ਗ੍ਰਾਫ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲ ਖੁਦ ਜੇਪੀ 47ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਮੈਡਮਿਕਸ ਦੇ ਵੱਲੋਂ ਦਿੱਤਾ ਗਿਆ ਹੈ।ਵੀਡੀਓ ‘ਚ ਗਾਇਕਾ ਗੁਰਲੇਜ ਅਖਤਰ ਤੇ ਜੇਪੀ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।


ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਅਤੇ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗੁਰਲੇਜ ਅਖਤਰ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਦੇ ਨਾਲ ਉਨ੍ਹਾਂ ਨੇ ਗੀਤ ਨਾ ਗਾਇਆ ਹੋਵੇ ।ਪਿਛਲੇ ਲੰਮੇ ਸਮੇਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ । ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ। ਉਨ੍ਹਾਂ ਦੀ ਛੋਟੀ ਭੈਣ ਜਸਮੀਨ ਅਖਤਰ ਵੀ ਵਧੀਆ ਗਾਇਕਾ ਹੈ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ । ਉਨ੍ਹਾਂ ਦਾ ਪੁੱਤਰ ਦਾਨਵੀਰ ਸਿੰਘ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਸਿੱਖ ਰਿਹਾ ਹੈ ਅਤੇ ਹੁਣ ਤੱਕ ਉਸ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। 

ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕੁਲਵਿੰਦਰ ਕੈਲੀ ਦੇ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਵਿਦੇਸ਼ ‘ਚ ਹੋਈ ਸੀ । ਇਸ ਤੋਂ ਬਾਅਦ ਦੋਵਾਂ ਨੇ ਆਪਣੇ ਨੰਬਰ ਇੱਕ ਦੂਜੇ ਦੇ ਨਾਲ ਐਕਸਚੇਂਜ ਕੀਤੇ ਤੇ ਦੋਵਾਂ ਦੀ ਆਪਸ ‘ਚ ਗੱਲਬਾਤ ਸ਼ੁਰੂ ਹੋਈ ।ਜਿਸ ਤੋਂ ਬਾਅਦ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਦੋਵਾਂ ਨੇ ਵਿਆਹ ਕਰਵਾਇਆ ।ਦੋਵਾਂ ਦੇ ਦੋ ਬੱਚੇ ਹਨ, ਪੁੱਤਰ ਦਾਨਵੀਰ ਸਿੰਘ ਅਤੇ ਧੀ ਹਰਗੁਨਵੀਰ ਕੌਰ । 

© Copyright Galactic Television & Communications Pvt. Ltd. 2026. All rights reserved.