ਮੁਟਿਆਰ ਦੇ ਦਿਲ ਦੇ ਜਜ਼ਬਾਤ ਬਿਆਨ ਕਰਦਾ ਗੀਤ ‘ਗਿੱਧਾ’ ਸ਼ਿਵਜੋਤ ਦੀ ਆਵਾਜ਼ ‘ਚ ਰਿਲੀਜ਼

ਗਾਇਕ ਸ਼ਿਵਜੋਤ ਦੀ ਆਵਾਜ਼ ‘ਚ ਨਵਾਂ ਗੀਤ ‘ਗਿੱਧਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸ਼ਿਵਜੋਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ । ਗੀਤ ‘ਚ ਫੀਮੇਲ ਮਾਡਲ ਦੇ ਤੌਰ ਤੇ ਅੰਮ੍ਰਿਤਾ ਐਮੀ ਨਜ਼ਰ ਆ ਰਹੇ ਹਨ ।

By  Shaminder Kaur Kaler November 10th 2025 02:55 PM -- Updated: November 10th 2025 12:24 PM

ਗਾਇਕ ਸ਼ਿਵਜੋਤ (Shivjot) ਦੀ ਆਵਾਜ਼ ‘ਚ ਨਵਾਂ ਗੀਤ ‘ਗਿੱਧਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸ਼ਿਵਜੋਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ । ਗੀਤ ‘ਚ ਫੀਮੇਲ ਮਾਡਲ ਦੇ ਤੌਰ ਤੇ ਅੰਮ੍ਰਿਤਾ ਐਮੀ ਨਜ਼ਰ ਆ ਰਹੇ ਹਨ । ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਗਈ ਹੈ, ਜੋ ਇੱਕ ਗੱਭਰੂ ਨੂੰ ਵੇਖ ਕੇ ਆਪਣਾ ਦਿਲ ਦੇ ਬੈਠਦੀ ਹੈ,ਇਸ ਦੇ ਨਾਲ ਹੀ ਉਹ ਉਸ ਦੇ ਨਾਲ ਨੱਚਣ ਦਾ ਦਿਲ ਕਰਦਾ ਹੈ।


ਇਹ ਰੋਮਾਂਟਿਕ ਗੀਤ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਵਜੋਤ ਨੇ ਹੋਰ ਵੀ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਸ਼ਰਾਰਾ, ਪੰਜੇਬਾਂ, ਮੋਟੀ ਮੋਟੀ ਅੱਖ, ਵਿਆਹ ‘ਚ ਗਾਹ, ਕਰੀਬ ਸਣੇ ਕਈ ਗੀਤ ਸ਼ਾਮਿਲ ਹਨ । 

ਸ਼ਿਵਜੋਤ ਦੀ ਨਿੱਜੀ ਜ਼ਿੰਦਗੀ 

ਸ਼ਿਵਜੋਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਨਾਲ ਹੈ। ਜਦੋਂਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਗਰੁੱਪ ਆਫ ਲਾਂਡਰਾਂ ਮੁਹਾਲੀ ਤੋਂ ਕੀਤੀ ਹੈ।ਉਨ੍ਹਾਂ ਨੂੰ ਜਿੰਮ ‘ਚ ਵਰਕ ਆਊਟ ਕਰਨਾ, ਟ੍ਰੈਵਲਿੰਗ ਅਤੇ ਫੋੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਕ ਹੈ। ਉਨ੍ਹਾਂ ਦੇ ਪਸੰਦੀਦਾ ਕਲਾਕਾਰਾਂ ਦੀ ਗੱਲ ਕਰੀਏ ਤਾਂ ਪ੍ਰਭ ਗਿੱਲ, ਬੱਬੂ ਮਾਨ, ਸਿੱਪੀ ਗਿੱਲ ਤੇ ਰਾਜਵੀਰ ਜਵੰਦਾ ਦੀ ਗਾਇਕੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। 

© Copyright Galactic Television & Communications Pvt. Ltd. 2026. All rights reserved.