ਗਾਇਕਾ ਮੰਨਤ ਨੂਰ ਦੀ ਆਵਾਜ਼ ਤੇ ਚਰਨਜੀਤ ਆਹੂਜਾ ਦੇ ਸੰਗੀਤ ਨਾਲ ਸ਼ਿੰਗਾਰਿਆ ਗੀਤ ‘ਤਰਸੇਗਾ’ ਰਿਲੀਜ਼

ਮੰਨਤ ਨੂਰ ਦੀ ਆਵਾਜ਼ ‘ਚ ਨਵਾਂ ਗੀਤ ‘ਤਰਸੇਗਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਤਰਨਜੀਤ ਵਿਰਕ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਵੱਲੋਂ ਇਸ ਗੀਤ ਦਾ ਮਿਊਜ਼ਿਕ ਦਿੱਤਾ ਗਿਆ ਹੈ।ਗੀਤ ਦਾ ਵੀਡੀਓ ਜਗਰੂਪ ਸੰਧੂ ਅਤੇ ਗੁਰੁ ਭੁੱਲਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ।

By  Shaminder Kaur Kaler April 25th 2026 10:16 AM -- Updated: April 25th 2026 10:19 AM

ਮੰਨਤ ਨੂਰ (Mannat Noor) ਦੀ ਆਵਾਜ਼ ‘ਚ ਨਵਾਂ ਗੀਤ ‘ਤਰਸੇਗਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਤਰਨਜੀਤ ਵਿਰਕ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਵੱਲੋਂ ਇਸ ਗੀਤ ਦਾ ਮਿਊਜ਼ਿਕ ਦਿੱਤਾ ਗਿਆ ਹੈ।ਗੀਤ ਦਾ ਵੀਡੀਓ ਜਗਰੂਪ ਸੰਧੂ ਅਤੇ ਗੁਰੁ ਭੁੱਲਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ।  ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।


ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਕੁੜੀ ਦੇ ਪਿਆਰ ਨੂੰ ਉਸ ਦਾ ਮਹਿਬੂਬ ਠੋਕਰ ਮਾਰ ਕੇ ਚਲਾ ਜਾਂਦਾ ਹੈ। ਕੁੜੀ ਇਸ ਗੱਲ ਦੀਆਂ ਦੁਹਾਈਆਂ ਦਿੰਦੀ ਹੈ ਕਿ ਮੈਨੂੰ ਛੱਡ ਕੇ ਜਾਣ ਤੋਂ ਬਾਅਦ ਤੂੰ ਨਾ ਜਿਉਂਦਿਆਂ ‘ਚ ਰਹੇਂਗਾ ਅਤੇ ਨਾ ਹੀ ਮਰਿਆ ‘ਚ ਰਹੇਂਗਾ। ਕਿਉਂਕਿ ਜੇ ਸੱਚੇ ਪਿਆਰ ਨੂੰ ਕੋਈ ਠੋਕਰ ਮਾਰ ਕੇ ਚਲਾ ਜਾਂਦਾ ਹੈ ਤਾਂ ਫਿਰ ਉਸ ਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਟੁੱਟੇ ਦਿਲਾਂ ਨੂੰ ਇਹ ਗੀਤ ਧਰਵਾਸ ਦੇ ਰਿਹਾ ਹੈ। 


ਮੰਨਤ ਨੂਰ ਦਾ ਵਰਕ ਫ੍ਰੰਟ

ਮੰਨਤ ਨੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਲੌੰਗ ਲਾਚੀ, ਵੇ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ, ਮੈਂ ਗੋਰੀ ਤੇਰਾ ਰੰਗ ਕਾਲਾ ਵੇ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.