ਗਾਇਕਾ ਕੌਰ ਬੀ ਦਾ ਨਵਾਂ ਗੀਤ ‘ਹੋਸਟਲ’ ਰਿਲੀਜ਼, ਫੈਨ ਨੂੰ ਆ ਰਿਹਾ ਪਸੰਦ
ਗਾਇਕਾ ਕੌਰ ਬੀ ਦਾ ਨਵਾਂ ਗੀਤ ‘ਹੋਸਟਲ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਥ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਅਤੇ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਗਾਇਕਾ ਕੌਰ ਬੀ ਦਾ ਨਵਾਂ ਗੀਤ ‘ਹੋਸਟਲ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਥ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਅਤੇ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਗੀਤ ਦੇ ਬੋਲ ਜਿੰਨੇ ਜ਼ਿਆਦਾ ਸੋਹਣੇ ਹਨ ਉਸ ਤੋਂ ਵੀ ਜ਼ਿਆਦਾ ਖੂਬਸੂਰਤੀ ਦੇ ਨਾਲ ਕੌਰ ਬੀ ਨੇ ਇਸ ਗੀਤ ਨੂੰ ਗਾਇਆ ਹੈ ।

ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ।ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਕੌਰ ਬੀ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਫੁਲਕਾਰੀ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ ਸਣੇ ਕਈ ਹਿੱਟ ਗੀਤ ਗਾਏ ਹਨ।
ਕੌਰ ਬੀ ਦੀ ਨਿੱਜੀ ਜ਼ਿੰਦਗੀ
ਕੌਰ ਬੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਬੰਧ ਪੰਜਾਬ ਦੇ ਨਵਾਂ ਗਾਓਂ ਦੇ ਨਾਲ ਹੈ।ਉਹ ਸੂਟਾਂ ਦੇ ਸ਼ੁਕੀਨ ਹਨ ਅਤੇ ਸੂਟਾਂ ਦੇ ਨਾਲ-ਨਾਲ ਉਹ ਵੈਸਟਨ ਡਰੈੱਸ ‘ਚ ਵੀ ਖੂਬ ਫੱਬਦੇ ਹਨ। ਉਨ੍ਹਾਂ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ, ਪਰ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹਨ।