ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਜਲਦ ਹੋਵੇਗਾ ਰਿਲੀਜ਼, ਪਿਤਾ ਬਲਕੌਰ ਸਿੰਘ ਨੇ ਕਿਹਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਿੱਧੂ ਦੇ ਮੁਕਾਬਲੇ ’ਚ ਕੋਈ ਨਹੀਂ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਹੈ, ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਨਵੇਂ ਗੀਤ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਇੱਕ ਇੰਟਰਵਿਊ ਵਿੱਚ ਦਿੱਤੀ ਹੈ ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala)ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਹੈ, ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਨਵੇਂ ਗੀਤ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਇੱਕ ਇੰਟਰਵਿਊ ਵਿੱਚ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਇਹ ਗੀਤ 30 ਨਵੰਬਰ ਜਾਂ ਇਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾ ਸਕਦਾ ਹੈ । ਬਲਕੌਰ ਸਿੰਘ ਨੇ ਦੱਸਿਆ ਹੈ ਕਿ ਗਾਣੇ ਦੀ ਵੀਡੀਓ ਲਗਭਗ ਤਿਆਰ ਹੋ ਗਈ ਹੈ । ਇਸ ਗੀਤ ਦਾ ਟਾਈਟਲ "ਬਰੋਟਾ" ਰੱਖਿਆ ਗਿਆ ਹੈ।
ਬਲਕੌਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਸ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ । ਇਸ ਪੋਸਟਰ ਦੇ ਜਾਰੀ ਹੋਣ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾ ਵੱਧ ਗਈਆਂ ਹਨ । ਸਿੱਧੂ ਦੇ ਪ੍ਰਸ਼ੰਸਕ ਇਸ ਪੋਸਟਰ ’ਤੇ ਆਪਣਾ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਜਿਸ ਇੰਟਰਵਿਊ ਵਿੱਚ ਬਲਕੌਰ ਸਿੰਘ ਨੇ ਗੀਤ ਦੀ ਜਾਣਕਾਰੀ ਦਿੱਤੀ ਹੈ ਉਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਮੂਸੇਵਾਲਾ ਦੇ ਸੰਗੀਤਕ ਸਫ਼ਰ ਨੂੰ ਜ਼ਿੰਦਾ ਰੱਖਣਗੇ, ਉਹ ਲਗਾਤਾ ਮੂਸੇਵਾਲਾ ਦੇ ਗੀਤ ਰਿਲੀਜ਼ ਕਰਦੇ ਰਹਿਣਗੇ ਕਿਉਂਕਿ ਉਹਨਾਂ ਕੋਲ ਮੂਸੇਵਾਲਾ ਦੇ ਗੀਤਾਂ ਦਾ ਹਾਲੇ ਵੀ ਵੱਡਾ ਖਜ਼ਾਨਾ ਹੈ ।