ਹਰ ਵੇਲੇ ਸਿੱਧੂੂ ਮੂਸੇਵਾਲਾ ‘ਤੇ ਰਹਿੰਦਾ ਸੀ ਮੌਤ ਦਾ ਸਾਇਆ, ਗੀਤ ‘Eyes On Me’ ‘ਚ ਬਿਆਨ ਕੀਤਾ ਸਾਰਾ ਹਾਲ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਆਈਜ਼ ਆਨ ਮੀ’ ਰਿਲੀਜ਼ ਹੋ ਚੁੱਕਿਆ ਹੈ। ਕੁਝ ਹੀ ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਧੱਕ ਪਾ ਦਿੱਤੀ ਹੈ। ਇਸ ਗੀਤ ਨੂੰ ਹੁਣ ਤੱਕ 38 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਣ ਲਿਆ ਹੈ ਅਤੇ ਇਸ ਦੇ ਵਿਊਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

By  Shaminder Kaur Kaler April 28th 2026 12:01 PM -- Updated: April 28th 2026 12:10 PM

ਸਿੱਧੂ ਮੂਸੇਵਾਲਾ (Sidhu Moose wala) ਦਾ ਨਵਾਂ ਗੀਤ ‘ਆਈਜ਼ ਆਨ ਮੀ’ ਰਿਲੀਜ਼ ਹੋ ਚੁੱਕਿਆ ਹੈ। ਕੁਝ ਹੀ ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਧੱਕ ਪਾ ਦਿੱਤੀ ਹੈ। ਇਸ ਗੀਤ ਨੂੰ ਹੁਣ ਤੱਕ 38 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਣ ਲਿਆ ਹੈ ਅਤੇ ਇਸ ਦੇ ਵਿਊਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਹਨ ਅਤੇ ਵੀਡੀਓ ਟਰੂ ਮੇਕਰਸ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ‘ਦਾ ਕਿੱਡ’ ਦੇ ਵੱਲੋਂ ।


ਗੀਤ ‘ਚ ਸਿੱਧੂ ਮੂਸੇਵਾਲਾ ਨੇ ਇਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਹਰ ਵੇਲੇ ਉਨ੍ਹਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਸਨ ਅਤੇ ਹਾਰ ਵਾਰ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪੈਂਦੀ ਸੀ । ਪਰ ਆਖਿਰਕਾਰ ਉਹ ਵਿਰੋਧੀਆਂ ਦੇ ਹੱਥੇ ਚੜ੍ਹ ਜਾਂਦਾ ਹੈ ਅਤੇ ਉਸ ਦੇ ਵੈਰੀ ਉਸ ਨੂੰ ਮਾਰ ਮੁਕਾਉਂਦੇ ਹਨ ।


ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਮੌਤ ਦਾ ਸਾਇਆ ਉਨ੍ਹਾਂ ‘ਤੇ ਮੰਡਰਾਉਂਦਾ ਰਹਿੰਦਾ ਸੀ ਅਤੇ ਹਮੇਸ਼ਾ ਹੀ ਉਹ ਮੌਤ ਨੂੰ ਮਾਤ ਪਾ ਦਿੰਦੇ ਸਨ ।ਪਰ ਉਨੱਤੀ ਮਈ ੨੦੨੨ ਦੇ ਦਿਨ ਉਹਨਾਂ ਲਈ ਕਾਲ ਬਣ ਕੇ ਆ ਜਾਂਦਾ ਹੈ। ਗੀਤ ‘ਚ ਇਹ ਦਰਸਾਇਆ ਗਿਆ ਹੈ ਕਿ ਗਾਇਕ ਨੂੰ ਹਮੇਸ਼ਾ ਆਪਣੇ ਨਾਲ ਹੋਣ ਵਾਲੀ ਅਣਹੋਣੀ ਦਾ ਸ਼ੱਕ ਰਹਿੰਦਾ ਸੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਅਠੱਤੀ ਲੱਖ ਸਤਵੰਜਾ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ । 


© Copyright Galactic Television & Communications Pvt. Ltd. 2026. All rights reserved.