ਸ਼ੈਰੀ ਮਾਨ ਦਾ ਨਵਾਂ ਗੀਤ ‘ਡਿਗਰੀ’ ਰਿਲੀਜ਼, ਕਾਲਜ ਦੀਆਂ ਯਾਦਾਂ ਨੂੰ ਦਰਸਾਉਂਦਾ ਹੈ ਗੀਤ

ਸ਼ੈਰੀ ਮਾਨ ਦਾ ਨਵਾਂ ਗੀਤ ‘ਡਿਗਰੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸਿੰਮਾ ਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਨਿੱਕ ਧੰਮੂ ਨੇ । ਇਸ ਗੀਤ ‘ਚ ਸ਼ੈਰੀ ਮਾਨ ਨੇ ਕਾਲਜ ਦੀ ਜ਼ਿੰਦਗੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

By  Shaminder Kaur Kaler March 31st 2026 06:10 PM

ਸ਼ੈਰੀ ਮਾਨ (sharry Maan) ਦਾ ਨਵਾਂ ਗੀਤ ‘ਡਿਗਰੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸਿੰਮਾ ਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਨਿੱਕ ਧੰਮੂ ਨੇ । ਇਸ ਗੀਤ ‘ਚ ਸ਼ੈਰੀ ਮਾਨ ਨੇ ਕਾਲਜ ਦੀ ਜ਼ਿੰਦਗੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਆਪਣੀ ਦੋਸਤ ਦੇ ਬਦਲੇ ਉਹ ਕਾਲਜ ‘ਚ ਕਈ ਸਾਲ ਤੱਕ ਟਿਕਿਆ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਜਦੋਂ ਉਸ ਦੀ ਡਿਗਰੀ ਪੂਰੀ ਹੋ ਗਈ ਤਾਂ ਉਹ ਚਲਿਆ ਜਾਵੇਗਾ।


ਇਸ ਵੀਡੀਓ ‘ਚ ਕਾਲਜ ‘ਚ ਹੋਣ ਵਾਲੀ ਦੋਸਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਜ਼ਬਾਤਾਂ ਦੇ ਵਹਿਣ ‘ਚ ਇਨਸਾਨ ਵਹਿ ਜਾਂਦਾ ਹੈ ਅਤੇ ਏਨਾਂ ਕਾਲਜ ਦੇ ਦੋਸਤਾਂ ਦੇ ਨਾਲ ਮੋਹ ਪਾ ਲੈਂਦਾ ਹੈ । ਜਦੋਂ ਇਹ ਯਾਰ ਬੇਲੀ ਤੇ ਦੋਸਤ ਛੱਡ ਕੇ ਜਾਣਾ ਪੈਂਦਾ ਹੈ ਤਾਂ ਮਨ ਭਾਰੀ ਹੋ ਜਾਂਦਾ ਹੈ ਅਤੇ ਫਿਰ ਉੱਥੋਂ ਜਾਣ ਦਾ ਹੌਸਲਾ ਨਹੀਂ ਪੈਂਦਾ। 


ਸ਼ੈਰੀ ਮਾਨ ਦਾ ਵਰਕ ਫ੍ਰੰਟ 

ਸ਼ੈਰੀ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਚੰਡੀਗੜ੍ਹ ਵਾਲੀਏ, ਯਾਰ ਅਣਮੁੱਲੇ, ਹੋਸਟਲ ਵਾਲਾ ਕਮਰਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 


© Copyright Galactic Television & Communications Pvt. Ltd. 2026. All rights reserved.