ਪੰਜਾਬ ਦੀਆਂ ਸਿਫ਼ਤਾਂ ਕਰਦਾ ਸਰਗੀ ਮਾਨ ਦਾ ਗੀਤ ‘ਪੰਜਾਬ ਤੋਂ’ ਰਿਲੀਜ਼
ਗਾਇਕਾ ਸਰਗੀ ਮਾਨ ਦੀ ਆਵਾਜ਼ ‘ਚ ਗੀਤ ‘ਪੰਜਾਬ ਤੋਂ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਪ੍ਰੀਤ ਆਹਲੂਵਾਲੀਆ ਦੇ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਐਨ ਵੀ ਦੇ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ‘ਚ ਪੰਜਾਬ ਦੀ ਸਿਫ਼ਤ ਕੀਤੀ ਗਈ ਹੈ ।
ਗਾਇਕਾ ਸਰਗੀ ਮਾਨ (Sargi Maan) ਦੀ ਆਵਾਜ਼ ‘ਚ ਗੀਤ ‘ਪੰਜਾਬ ਤੋਂ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਪ੍ਰੀਤ ਆਹਲੂਵਾਲੀਆ ਦੇ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਐਨ ਵੀ ਦੇ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ‘ਚ ਪੰਜਾਬ ਦੀ ਸਿਫ਼ਤ ਕੀਤੀ ਗਈ ਹੈ । ਜਿੱਥੇ ਲੋਕ ਅਣਖ ਦੇ ਨਾਲ ਜਿਉਂਦੇ ਨੇ ਅਤੇ ਮਾਪਿਆਂ ਦੀ ਪੱਤ ਤੇ ਇੱਜ਼ਤ ਦੀ ਧੀਆਂ ਰਾਖੀ ਕਰਦੀਆਂ ਹਨ । ਜਿਸ ਪੰਜਾਬ ਦੀ ਜ਼ਰਖੇਜ਼ ਧਰਤੀ ਸੋਨਾ ਉਗਲਦੀ ਹੈ ਅਤੇ ਆਪਣੇ ਬੋਲ ਪੁਗਾਉਣ ਦੇ ਲਈ ਬਾਬੇ ਦਾਦੇ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
_855135731c01612f1701a74470b9d226_1280X720.webp)
ਸਰਗੀ ਮਾਨ ਦਾ ਵਰਕ ਫ੍ਰੰਟ
ਸਰਗੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਉਹ ਰਾਤੋ ਰਾਤ ਚਰਚਾ ‘ਚ ਆ ਗਏ ਅਤੇ ਇਸੇ ਹੀ ਗੀਤ ਦੇ ਨਾਲ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣ ਗਈ ਸੀ । ਉਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ ‘ਜਿਸਮਾਂ ਤੋਂ ਪਾਰ ਦੀ ਗੱਲ ਏ’। ਇਸ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦਿਵਾਈ ਤੇ ਹੁਣ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।