ਗੁਰਲੇਜ ਅਖਤਰ, ਬਾਬਾ ਗੁਲਾਬ ਸਿੰਘ, ਜੀ ਖ਼ਾਨ ਅਤੇ ਦਾਨਵੀਰ ਸਿੰਘ ਦੀ ਆਵਾਜ਼ ‘ਚ ਧਾਰਮਿਕ ਗੀਤ ‘ਤੇਰੇ ਰੰਗ’ ਰਿਲੀਜ਼
ਗੁਰਲੇਜ ਅਖਤਰ ਤੇ ਬਾਬਾ ਗੁਾਲਬ ਸਿੰਘ ਦੀ ਆਵਾਜ਼ ‘ਚ ਧਾਰਮਿਕ ਗੀਤ ‘ਤੇਰੇ ਰੰਗ’ ਰਿਲੀਜ਼ ਹੋ ਚੁੱਕਿਆ ਹੈ।ਇਸ ਧਾਰਮਿਕ ਗੀਤ ਦੇ ਬੋਲ ਗੁਰਜੰਟ ਸਿੰਘ ਪਟਿਆਲਾ ਦੇ ਵੱਲੋਂ ਲਿਖੇ ਗਏ ਹਨ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਦੇ ਵੱਲੋਂ ।
ਗੁਰਲੇਜ ਅਖਤਰ (Gurlej Akhtar) ਤੇ ਬਾਬਾ ਗੁਾਲਬ ਸਿੰਘ ਦੀ ਆਵਾਜ਼ ‘ਚ ਧਾਰਮਿਕ ਗੀਤ ‘ਤੇਰੇ ਰੰਗ’ ਰਿਲੀਜ਼ ਹੋ ਚੁੱਕਿਆ ਹੈ।ਇਸ ਧਾਰਮਿਕ ਗੀਤ ਦੇ ਬੋਲ ਗੁਰਜੰਟ ਸਿੰਘ ਪਟਿਆਲਾ ਦੇ ਵੱਲੋਂ ਲਿਖੇ ਗਏ ਹਨ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਦੇ ਵੱਲੋਂ । ਇਸ ਧਾਰਮਿਕ ਗੀਤ ‘ਚ ਸਮਾਜ ਦੇ ਹਾਲਾਤ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਸੰਸਾਰ ਦੁੱਖਾਂ ਦੀ ਅੱਗ ਦੇ ਨਾਲ ਜੂਝ ਰਿਹਾ ਹੈ।

ਕਿਤੇ ਕੋਈ ਐਸ਼ੋ ਅਰਾਮ ਦੀ ਜ਼ਿੰਦਗੀ ਜਿਉਂ ਰਿਹਾ ਹੈ ਅਤੇ ਕੋਈ ਰੋਟੀ ਤੋਂ ਵੀ ਵਾਂਝਾ ਹੈ। ਇਹ ਸਭ ਕੁਝ ਉਸ ਮਾਲਕ ਦੀ ਮੌਜ ਹੈ ਅਤੇ ਇਨਸਾਨ ਦੇ ਕਰਮਾਂ ਦਾ ਲੇਖਾ ਹੈ। ਜੋ ਉਹ ਇਸ ਸੰਸਾਰ ‘ਤੇ ਭੁਗਤ ਰਿਹਾ ਹੈ। ਇਸ ਗੀਤ ਨੂੰ ਰਿਲੀਜ਼ ਹੋਇਆ ਕੁਝ ਹੀ ਸਮਾਂ ਹੋਇਆ ਹੈ, ਪਰ ਲੱਖਾਂ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ।

ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਕਈ ਹਿੱਟ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ਜਿੰਦ ਦੇ ਨਾਲ ਆਇਆ ‘ਇੱਕ ਘੁੱਟ’ ਟਾਈਟਲ ਹੇਠ ਆਏ ਇਸ ਗੀਤ ਨੂੰ ਵੀ ਸਰੋਤਿਆਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਜਿਸ ਤੋਂ ਬਾਅਦ ਗਾਇਕਾ ਦਾ ਇਹ ਨਵਾਂ ਧਾਰਮਿਕ ਗੀਤ ਰਿਲੀਜ਼ ਹੋੋਇਆ ਹੈ।
ਗੁਰਲੇਜ ਅਖਤਰ ਦੀ ਨਿੱਜੀ
ਗੁਰਲੇਜ ਅਖਤਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਲਵਿੰਦਰ ਕੈਲੀ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਪੁੱਤਰ । ਪੁੱਤਰ ਦਾਨਵੀਰ ਤਾਂ ਮਾਪਿਆਂ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਗਾਇਕੀ ‘ਚ ਹੁਣ ਤੋਂ ਵੀ ਸਰਗਰਮ ਹੋ ਚੁੱਕਿਆ ਹੈ।