ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਧਾਰਮਿਕ ਗੀਤ ‘ਨਾਨਕ ਨਾਮ ਰਖਾਇਆ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਧਾਰਮਿਕ ਗੀਤ ‘ਨਾਨਕ ਨਾਮ ਰਖਾਇਆ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਧਾਰਮਿਕ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਗੁਰਮੋਹ ਨੇ ।

By  Shaminder Kaur Kaler November 3rd 2025 02:19 PM -- Updated: November 3rd 2025 02:21 PM

ਦਿਲਜੀਤ ਦੋਸਾਂਝ (Diljit Dosanjh) ਦੀ ਆਵਾਜ਼ ‘ਚ ਧਾਰਮਿਕ ਗੀਤ ‘ਨਾਨਕ ਨਾਮ ਰਖਾਇਆ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਧਾਰਮਿਕ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਗੁਰਮੋਹ ਨੇ । ਇਸ ਗੀਤ ਦਾ ਲਿਰੀਕਲ ਵੀਡੀਓ ਮਨਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ।ਦਿਲਜੀਤ ਦੋਸਾਂਝ ਦੀ ਦਿਲਕਸ਼ ਆਵਾਜ਼ ‘ਚ ਗੁਰੁ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਬਿਆਨ ਕਰਦੇ ਇਸ ਧਾਰਮਿਕ ਗੀਤ ‘ਚ ਹਰਮਨਜੀਤ ਨੇ ਆਪਣੇ ਬੋਲਾਂ ਦੇ ਰਾਹੀਂ ਪ੍ਰਕਾਸ਼ ਦਿਵਸ ਦਾ ਦ੍ਰਿਸ਼ ਉਕੇਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਤੋਂ ਪਹਿਲਾਂ ਵੀ ਹਰਮਨਜੀਤ ਦੇ ਲਿਖੇ ਗੀਤਾਂ ਨੇ ਪੰਜਾਬੀ ਇੰਡਸਟਰੀ ‘ਚ ਧੂੰਮਾਂ ਪਾਈਆਂ ਹਨ ।


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗਿਣਤੀ ਅਣਗਿਣਤ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਬਾਰੇ ਦੱਸਾਂਗੇ, ਜੋ ਕਿ ਸਦਾਬਹਾਰ ਹਨ । ਜਿਸ ‘ਚ ਟੌਮੀ, ਪੰਜ ਤਾਰਾ, ਲੈਂਬਰਗਿੰਨੀ, ਰਾਤ ਦੀ ਗੇੜੀ, ਤੁਮ ਸੇ ਮਿਲਨੇ ਕੀ ਪਿਆਸ ਅਭੀ ਬਾਕੀ ਹੈ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹੈ ।ਦਿਲਜੀਤ ਦੋਸਾਂਝ ਜਿੱਥੇ ਹਿੱਟ ਗੀਤ ਦੇ ਰਹੇ ਹਨ, ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.