ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ‘ਨਾਨਕ’ ਜੋਤਿਕਾ ਟਾਂਗਰੀ ਦੀ ਆਵਾਜ਼ ‘ਚ ਰਿਲੀਜ਼

ਜਗਤ ਗੁਰੁ, ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੰਜ ਨਵੰਬਰ ਨੂੰ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਜਾਬੀ ਗਾਇਕ ਵੀ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਧਾਰਮਿਕ ਗੀਤ ਰਿਲੀਜ਼ ਕਰ ਰਹੇ ਹਨ । ਇਸੇ ਲੜੀ ਤਹਿਤ ਗਾਇਕਾ ਜੋਤਿਕਾ ਟਾਂਗਰੀ ਨੇ ਵੀ ਆਪਣੀ ਆਵਾਜ਼ ‘ਚ ਧਾਰਮਿਕ ਗੀਤ ‘ਨਾਨਕ’ ਕੱਢਿਆ ਹੈ।

By  Shaminder Kaur Kaler November 2nd 2025 04:16 PM -- Updated: November 2nd 2025 04:19 PM

  ਜੋਤਿਕਾ ਟਾਂਗਰੀ (Jyotica Tangri) ਦੀ ਆਵਾਜ਼ ‘ਚ ਨਵਾਂ ਧਾਰਮਿਕ ਗੀਤ ‘ਨਾਨਕ’ ਰਿਲੀਜ਼ ਹੋ ਚੁੱਕਿਆ ਹੈ। ਇਸ ਧਾਰਮਿਕ ਗੀਤ ਦੇ ਬੋਲ ਸੰਜੋਤ ਸਿਮਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਚਿਨ ਆਹੂਜਾ ਨੇ।ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਧਾਰਮਿਕ ਗੀਤ ‘ਚ ਗੁਰੁ ਨਾਨਕ ਦੇਵ ਜੀ ਦੀ ਉਸਤਤ ਕੀਤੀ ਗਈ ਹੈ।


ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੰਜ ਨਵੰਬਰ ਨੂੰ ਦੇਸ਼ ਦੁਨੀਆ ‘ਚ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ‘ਤੇ ਗਾਇਕਾਂ ਦੇ ਵੱਲੋਂ ਗੁਰੁ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਜੋਤਿਕਾ ਟਾਂਗਰੀ ਨੇ ਵੀ ਆਪਣੀ ਆਵਾਜ਼ ‘ਚ ਗੁਰੁ ਸਾਹਿਬ ਨੂੰ ਸਮਰਪਿਤ ਰੂਹਾਨੀ ਗੀਤ ਕੱਢਿਆ ਹੈ।ਜਿਸ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। 

ਜੋਤਿਕਾ ਟਾਂਗਰੀ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਜੋਤਿਕਾ ਟਾਂਗਰੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਦੇ ਲਈ ਉਨ੍ਹਾਂ ਨੇ ਕਈ ਗੀਤ ਗਾਏ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ  ਤੇਰੀ ਮਿੱਟੀ, ਸੁਰਮੇਦਾਨੀ, ਜਿੰਨੇ ਸਾਹ, ਖੜਕੇ ਗਲਾਸੀ, ਸ਼ੀਸ਼ ਮਹਿਲ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । 

© Copyright Galactic Television & Communications Pvt. Ltd. 2026. All rights reserved.