ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਟੇਢੀ ਪੱਗ-2’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼

ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਟੇਢੀ ਪੱਗ-2’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਅਮਨ ਬਿਲਾਸਪੁਰੀ ਦੇ ਵੱਲੋਂ ਲਿਖੇ ਗਏ ਹਨ ਅਤੇ ਫੀਮੇਲ ਮਾਡਲ ਦੇ ਤੌਰ ਤੇ ਜਾਨਵੀਰ ਨੇ ਕੰਮ ਕੀਤਾ ਹੈ।

By  Shaminder Kaur Kaler November 6th 2025 02:21 PM -- Updated: November 10th 2025 06:26 PM

ਰਵਿੰਦਰ ਗਰੇਵਾਲ (Ravinder Grewal) ਦਾ ਨਵਾਂ ਗੀਤ ‘ਟੇਢੀ ਪੱਗ-2’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਅਮਨ ਬਿਲਾਸਪੁਰੀ ਦੇ ਵੱਲੋਂ ਲਿਖੇ ਗਏ ਹਨ ਅਤੇ ਫੀਮੇਲ ਮਾਡਲ ਦੇ ਤੌਰ ਤੇ ਜਾਨਵੀਰ ਨੇ ਕੰਮ ਕੀਤਾ ਹੈ। ਗੀਤ ਨੂੰ ਟੇਢੀ ਪੱਗ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਮੁਕਲਾਵਾ ਲੈਣ ਗਏ ਜੀਜੇ ਦੇ ਨਾਲ ਸਾਲੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਦਰਸਾਇਆ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । 


ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਰਵਿੰਦਰ ਗਰੇਵਾਲ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।


ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੇ। ਕੁਝ ਸਮਾਂ ਪਹਿਲਾਂ ਹੀ ਰਵਿੰਦਰ ਗਰੇਵਾਲ ਦੀ ‘ਮਿੰਦਾ ਲਲਾਰੀ’ ਫ਼ਿਲਮ ਆਈ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਖੂੰਖਾਰ ਸਨਕੀ ਕਿੱਲਰ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਜੌਰਡਨ ਸੰਧੂ ਦੇ ਨਾਲ ‘ਗਿੱਦੜਸਿੰਗੀ’, ‘ਜੱਜ ਸਿੰਘ ਐੱਲ ਐੱਲ ਬੀ’ ਸਣੇ ਕਈ ਫ਼ਿਲਮਾਂ ਕਰ ਚੁੱਕੇ ਹਨ । 

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.