ਆਰ ਨੇਤ ਦਾ ਗੀਤ ਗਿੱਧਾ ਰਿਲੀਜ਼, ਹਿਮਾਂਸ਼ੀ ਖੁਰਾਣਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਆਰ ਨੇਤ ਦਾ ਗੀਤ 'ਗਿੱਧਾ' ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਖੁਦ ਆਰ ਨੇਤ ਦੇ ਵੱਲੋਂ ਲਿਖੇ ਗਏ ਹਨ ਅਤੇ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਤੋਂ ਪਹਿਲਾਂ ਵੀ ਆਰ ਨੇਤ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।

By  Shaminder Kaur Kaler February 14th 2026 04:00 PM

ਆਰ ਨੇਤ (R Nait) ਦਾ ਗੀਤ 'ਗਿੱਧਾ' ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਖੁਦ ਆਰ ਨੇਤ ਦੇ ਵੱਲੋਂ ਲਿਖੇ ਗਏ ਹਨ ਅਤੇ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਤੋਂ ਪਹਿਲਾਂ ਵੀ ਆਰ ਨੇਤ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਨਵਾਂ ਗੀਤ ਧੱਕ ਪਾ ਰਿਹਾ ਹੈ ।


ਆਰ ਨੇਤ ਦਾ ਵਰਕ ਫ੍ਰੰਟ

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।


ਸਮਾਜ ਸੇਵਾ ਲਈ ਵੀ ਮਸ਼ਹੂਰ
ਆਰ ਨੇਤ ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਹਨ ਅਤੇ ਉਹ ਹਰ ਸਾਲ ਗਰੀਬ ਤੇ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਂਦੇ ਹਨ । ਇਸ ਸਾਲ ਵੀ ਉਨ੍ਹਾਂ ਦੇ ਵੱਲੋਂ ਕੁੜੀਆਂ ਦੇ ਵਿਆਹ ਕਰਵਾਏ ਗਏ ਹਨ । ਜਿਸ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿੰਡ ਦੀ ਕੁੜੀ ਮੀਰਾ ਦੀ ਵੀ ਕਾਫੀ ਆਰਥਿਕ ਮਦਦ ਕੀਤੀ ਅਤੇ ਉਸ ਦਾ ਨਵਾਂ ਘਰ ਵੀ ਬਣਵਾ ਕੇ ਦਿੱਤਾ ਸੀ ।



© Copyright Galactic Television & Communications Pvt. Ltd. 2026. All rights reserved.