ਹਨੀ ਸਿੰਘ ਦੇ ਗਾਣੇ ‘ਚ ਮਲਾਇਕਾ ਅਰੋੜਾ ਦੇ ਡਾਂਸ ਮੂਵਸ ਨੂੰ ਲੈ ਕੇ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਲੋਕ

ਹਨੀ ਸਿੰਘਆਪਣੇ ਗੀਤ ‘ਚਿਲਗਮ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇਹ ਗੀਤ ਜਿਉਂ ਹੀ ਰਿਲੀਜ਼ ਹੋਇਆ ਤਾਂ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ । ਕਈਆਂ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।

By  Shaminder Kaur Kaler November 8th 2025 12:00 PM -- Updated: November 8th 2025 08:22 AM

ਹਨੀ ਸਿੰਘ (Honey Singh) ਆਪਣੇ ਗੀਤ ‘ਚਿਲਗਮ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇਹ ਗੀਤ ਜਿਉਂ ਹੀ ਰਿਲੀਜ਼ ਹੋਇਆ ਤਾਂ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ । ਕਈਆਂ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।ਮਲਾਇਕਾ ਅਰੋੜਾ ਨੇ ਇਸ ਗੀਤ ਦਾ ਪ੍ਰੋਮੋ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਗਾਣਾ ਪੂਰੀ ਤਰ੍ਹਾਂ ਡਾਂਸ ਤੇ ਮਿਊਜ਼ਿਕ ਦਾ ਮਜ਼ਾ ਲੈਣ ਦੇ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਇਸ ਵੀਡੀਓ ਨੂੰ ਸਕਾਰਾਤਮਕ ਨਜ਼ਰੀਏ ਦੇ ਨਾਲ ਵੇਖਣ ਦੀ ਅਪੀਲ ਕੀਤੀ । ਕੁਝ ਫੈਨਸ ਨੇ ਤਾਂ ਮਲਾਇਕਾ ਦੇ ਡਾਂਸ ਮੂਵਸ ਦੀ ਤਾਰੀਫ ਕੀਤੀ ਹੈ, ਜਦੋਂਕਿ ਕੁਝ ਇਸ ਡਾਂਸ ਨੂੰ ਅਸ਼ਲੀਲ ਕਰਾਰ ਦੇ ਰਹੇ ਹਨ ।  

ਹਨੀ ਸਿੰਘ ਦਾ ਵਰਕ ਫ੍ਰੰਟ 

ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਆਪਣੇ ਰੈਪ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਦੇ ਆ ਰਹੇ ਹਨ । ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ‘ਲੱਕ 28 ਕੁੜੀ ਦਾ’, ‘ਪਿਆਰ ਤੈਨੂੰ ਕਰਦਾ ਏ ਗੱਭਰੂ’, ਜੈਜ਼ੀ ਬੀ ਦੇ ਨਾਲ ‘ਦਿਸ ਪਾਰਟੀ ਗੈਟਿੰਗ ਹੌਟ’ ਸਣੇ ਕਈ ਹਿੱਟ ਗੀਤ ਗਾਏ ਹਨ । 


ਹਨੀ ਸਿੰਘ ਦੀ ਨਿੱਜੀ ਜ਼ਿੰਦਗੀ 

ਹਨੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਉਤਰਾਅ ਚੜਾਅ ਵਾਲੀ ਰਹੀ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਪਤਨੀ ਸ਼ਾਲਿਨੀ ਤਲਵਾਰ ਨੂੰ ਤਲਾਕ ਦਿੱਤਾ ਸੀ । ਹਾਲਾਂਕਿ ਸ਼ਾਲਿਨੀ ਦੇ ਨਾਲ ਹਨੀ ਸਿੰਘ ਨੇ ਲਵ ਮੈਰਿਜ ਕਰਵਾਈ ਸੀ । ਪਰ ਦੋਵਾਂ ਦਾ ਵਿਆਹ ਕੁਝ ਸਾਲ ਤੱਕ ਹੀ ਚੱਲ ਪਾਇਆ ਸੀ । ਇਸ ਤੋਂ ਇਲਾਵਾ ਹਨੀ ਸਿੰਘ ਕੁਝ ਸਮਾਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਵੀ ਰਹੇ ਸਨ । 

© Copyright Galactic Television & Communications Pvt. Ltd. 2026. All rights reserved.