ਦਿਓਰ ਭਾਬੀ ਦੀ ਨੋਕ ਝੋਕ ਨੂੰ ਦਰਸਾਉਂਦਾ ਹਰਫ਼ ਚੀਮਾ ਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਦਿਓਰ’ ਰਿਲੀਜ਼

ਗਾਇਕ ਹਰਫ ਚੀਮਾ ਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਥ ‘ਦਿਓਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਫ ਚੀਮਾ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਗੈਫੀ ਨੇ ਦਿੱਤਾ ਹੈ। ਇਸ ਗੀਤ ‘ਚ ਦਿਓਰ ਭਾਬੀ ਦੀ ਨੋਕ ਝੋਕ ਨੂੰ ਦਰਸਾਇਆ ਗਿਆ ਹੈ।

By  Shaminder Kaur Kaler January 31st 2026 06:00 PM

ਗਾਇਕ ਹਰਫ ਚੀਮਾ (Harf Cheema)ਤੇ ਗੁਰਲੇਜ ਅਖਤਰ (Gurlej Akhtar) ਦੀ ਆਵਾਜ਼ ‘ਚ ਨਵਾਂ ਗੀਥ ‘ਦਿਓਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਫ ਚੀਮਾ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਗੈਫੀ ਨੇ ਦਿੱਤਾ ਹੈ। ਇਸ ਗੀਤ ‘ਚ ਦਿਓਰ ਭਾਬੀ ਦੀ ਨੋਕ ਝੋਕ ਨੂੰ ਦਰਸਾਇਆ ਗਿਆ ਹੈ। ਜੋ ਕਿ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਹੁਣ ਮੁੜ ਤੋਂ ਇਸ ਨਵੇਂ ਗੀਤ ਦੇ ਨਾਲ ਦੋਵੇਂ ਗਾਇਕ ਹਾਜ਼ਰ ਹੋਏ ਹਨ ।ਉਨ੍ਹਾਂ ਨੇ ਜੱਟਵਾਦ, ਗੇੜੇ, ਵਹਿਮ ਹੱਲਾ ਗੁੱਲਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 


ਗੁਰਲੇਜ ਅਖਤਰ ਦਾ ਵਰਕ ਫ੍ਰੰਟ 

ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਦੇ ਨਾਲ ਉਸ ਨੇ ਗੀਤ ਨਾ ਗਾਏ ਹੋਣ ।ਉਨ੍ਹਾਂ ਦਾ ਪੂਰਾ ਪਰਿਵਾਰ ਹੀ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ। ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਅਤੇ ਉਨ੍ਹਾਂ ਦਾ ਪੁੱਤਰ ਵੀ ਆਪਣੇ ਮਾਪਿਆਂ ਤੋਂ ਗਾਇਕੀ ਦੇ ਗੁਰ ਸਿੱਖ ਰਿਹਾ ਹੈ।

© Copyright Galactic Television & Communications Pvt. Ltd. 2026. All rights reserved.