ਫ਼ਿਲਮ ‘ਮਧਾਣੀਆਂ’ ਦਾ ਨਵਾਂ ਗੀਤ ‘ਬੋਲੀਆਂ’ ਜੈਲੀ ਤੇ ਸੁੱਖ ਸੰਧੂ ਦੀ ਆਵਾਜ਼ ‘ਚ ਰਿਲੀਜ਼
ਪੰਜਾਬੀ ਫ਼ਿਲਮ ‘ਮਧਾਣੀਆਂ’ ਦਾ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਹ ਫ਼ਿਲਮ ਇਕੱਤੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ਨਵਾਂ ਵੀਡੀਓ ‘ਬੋਲੀਆਂ’ ਵੀ ਰਿਲੀਜ਼ ਹੋਇਆ ਹੈ।
ਪੰਜਾਬੀ ਫ਼ਿਲਮ ‘ਮਧਾਣੀਆਂ’ ਜੋ ਕਿ ਇਕੱਤੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।ਦੇਵ ਖਰੌੜ ਤੇ ਨੀਰੂ ਬਾਜਵਾ ਦੀ ਇਸ ਫ਼ਿਲਮ ਦਾ ਨਵਾਂ ਵੀਡੀਓ ‘ਬੋਲੀਆਂ’ ਜਾਰੀ ਕੀਤਾ ਗਿਆ ਹੈ। ਇਸ ਗੀਤ ਨੂੰ ਜੈਲੀ ਤੇ ਸੁੱਖ ਸੰਧੂ (Sukh Sandhu) ਦੇ ਵੱਲੋਂ ਗਾਇਆ ਗਿਆ ਹੈ।ਜਦੋਂਕਿ ਆਮੀਨ ਤੇ ਸੁੱਖ ਸੰਧੂ ਦੇ ਵੱਲੋਂ ਬੋਲ ਲਿਖੇ ਗਏ ਹਨ । ਨਵ ਬਾਜਵਾ, ਨੀਰੂ ਬਾਜਵਾ ਤੇ ਦੇਵ ਖਰੌੜ ਤੇ ਇਸ ਵੀਡੀਓ ਨੂੰ ਫ਼ਿਲਮਾਇਆ ਗਿਆ ਹੈ। ਇਨ੍ਹਾਂ ਬੋਲੀਆਂ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਮਨੀ ਔਜਲਾ ਦੇ ਵੱਲੋਂ।
_ed98a00bff09db9a158a44362f09861c_1280X720.webp)
ਪ੍ਰਸ਼ੰਸਕਾਂ ਨੂੰ ਇਹ ਬੋਲੀਆਂ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹਨ । ਇੱਕ ਭਰਾ ਦੇ ਵੱਲੋਂ ਭੈਣ ਦੇ ਵਿਆਹ ਦੇ ਚਾਅ ‘ਚ ਗਾਈਆਂ ਇਨ੍ਹਾਂ ਬੋਲੀਆਂ ਦੇ ਵੀਡੀਓ ‘ਚ ਦੇਵ ਖਰੌੜ ਤੇ ਨੀਰੂ ਬਾਜਵਾ ਦੇ ਨਾਲ-ਨਾਲ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ ।
_a0a244b9f9167c1f5fd8845a7e259786_1280X720.webp)
ਨਵ ਬਾਜਵਾ ਨੇ ਲਿਖੀ ਫ਼ਿਲਮ ਦੀ ਕਹਾਣੀ
ਫ਼ਿਲਮ ‘ਮਧਾਣੀਆਂ’ ਦੀ ਕਹਾਣੀ ਨਵ ਬਾਜਵਾ ਦੇ ਵੱਲੋਂ ਲਿਖੀ ਗਈ ਹੈ ।ਪ੍ਰਭ ਸਟੂਡੀਓ ਅਤੇ ਨਵ ਬਾਜਵਾ ਫ਼ਿਲਮਸ ਦੀ ਇਸ ਪੇਸ਼ਕਸ਼ ‘ਚ ਇਮੋਸ਼ਨ, ਡਰਾਮਾ ਸਭ ਕੁਝ ਵੇਖਣ ਨੂੰ ਮਿਲੇਗਾ । ਫ਼ਿਲਮ ਨੂੰ ਪ੍ਰਭਸ਼ਰਨ ਸਿੰਘ, ਜਸਲੀਨ ਕੌਰ ਤੇ ਪਰਮਜੀਤ ਕੌਰ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਫ਼ਿਲਮ ਦੀ ਕਹਾਣੀ ਨੀਰੂ ਬਾਜਵਾ, ਦੇਵ ਖਰੌੜ ਤੇ ਨਵ ਬਾਜਵਾ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ‘ਚ ਭਰਾ ਦੇ ਆਪਣੀ ਭੈਣ ਦੇ ਲਈ ਜਜ਼ਬਾਤ ਦਿਖਾਏ ਗਏ ਹਨ ਕਿ ਜਦੋਂ ਭੈਣ ਭਰਾ ਦੇ ਪਿਆਰ ‘ਚ ਕੋਈ ਤੀਜਾ ਬੰਦਾ ਆ ਕੇ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦਾ ਹੈ।
ਭੈਣ ਲਈ ਭਰਾ ਦਾ ਜਜ਼ਬਾਤੀ ਹੋਣਾ ਆਮ ਗੱਲ ਹੈ ਕਿਉਂਕਿ ਭਰਾ ਹਮੇਸ਼ਾ ਚਾਹੁੰਦੇ ਨੇ ਕਿ ਉਨ੍ਹਾਂ ਦੀਆਂ ਭੈਣਾਂ ਆਪਣੇ ਸਹੁਰੇ ਪਰਿਵਾਰ ‘ਚ ਰਾਜ਼ੀ ਖੁਸ਼ੀ ਵੱਸਣ। ਕੁਝ ਅਜਿਹੇ ਹੀ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਦਰਸਾਉਂਦੀ ਹੈ ਫ਼ਿਲਮ ‘ਮਧਾਣੀਆਂ’ ਜਿਸ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।