ਗਾਇਕਾ ਗੁਰਲੇਜ ਅਖਤਰ ਤੇ Pathan ਦੀ ਆਵਾਜ਼ ‘ਚ ਨਵਾਂ ਗੀਤ ‘ਬੇਬੇ ਆਲੀ ਸਾਦਗੀ’ ਰਿਲੀਜ਼
ਗੁਰਲੇਜ ਅਖਤਰ ਅਤੇ ਰੀਅਲ ਪਠਾਣ ਦੀ ਆਵਾਜ਼ ‘ਚ ਨਵਾਂ ਗੀਤ ‘ਬੇਬੇ ਆਲੀ ਸਾਦਗੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਗੁਰਸੇਵਕ ਪੱਖੋਂਕੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਕੁਲਸ਼ਾਨ ਸੰਧੂ ਦੇ ਵੱਲੋਂ ।ਗੀਤ ‘ਚ ਇੱਕ ਗੱਭਰੂ ਦੇ ਵੱਲੋਂ ਉਸ ਮੁਟਿਆਰ ਦੀ ਤਾਰੀਫ ਕੀਤੀ ਗਈ ਹੈ, ਜਿਸ ਨੂੰ ਉਹ ਆਪਣੇ ਸੁਫ਼ਨਿਆਂ ਦੀ ਰਾਣੀ ਬਨਾਉਣਾ ਚਾਹੁੰਦਾ ਹੈ
ਗੁਰਲੇਜ ਅਖਤਰ (Gurlej Akhtar)ਅਤੇ ਰੀਅਲ ਪਠਾਣ (Pathan) ਦੀ ਆਵਾਜ਼ ‘ਚ ਨਵਾਂ ਗੀਤ ‘ਬੇਬੇ ਆਲੀ ਸਾਦਗੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਗੁਰਸੇਵਕ ਪੱਖੋਂਕੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਕੁਲਸ਼ਾਨ ਸੰਧੂ ਦੇ ਵੱਲੋਂ ।ਗੀਤ ‘ਚ ਇੱਕ ਗੱਭਰੂ ਦੇ ਵੱਲੋਂ ਉਸ ਮੁਟਿਆਰ ਦੀ ਤਾਰੀਫ ਕੀਤੀ ਗਈ ਹੈ, ਜਿਸ ਨੂੰ ਉਹ ਆਪਣੇ ਸੁਫ਼ਨਿਆਂ ਦੀ ਰਾਣੀ ਬਨਾਉਣਾ ਚਾਹੁੰਦਾ ਹੈ ਅਤੇ ਇਸ ਮੁਟਿਆਰ ਦੀ ਸਭ ਤੋਂ ਜ਼ਿਆਦਾ ਗੱਲ ਪਸੰਦ ਉਹੀ ਆਉਂਦੀ ਹੈ, ਉਹ ਹੈ ਸਾਦਗੀ।

ਉਹ ਮੁਟਿਆਰ ਹੂ-ਬ-ਹੂ ਉਸ ਦੀ ਮਾਂ ਵਾਂਗ ਸਾਦ-ਮੁਰਾਦੀ ਹੈ।ਇਸ ਗੀਤ ਦੇ ਬੋਲ ਜਿੰਨੇ ਸੋਹਣੇ ਹਨ। ਉਸ ਤੋਂ ਵੀ ਜ਼ਿਆਦਾ ਖੂਬਸੂਰਤੀ ਦੇ ਨਾਲ ਇਸ ਗੀਤ ਦੇ ਵੀਡੀਓ ਨੂੰ ਫ਼ਿਲਮਾਇਆ ਗਿਆ ਹੈ। ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ‘ਚ ਜਿੰਦ ਦੇ ਨਾਲ ਗਾਇਆ ‘ਇੱਕ ਘੁੱਟ’, ‘ਸੋਹਣਾ ਰੰਗ’, ‘ਪੀਤੀ ਵਿੱਚ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ।ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਅਤੇ ਉਨ੍ਹਾਂ ਦਾ ਪੁੱਤਰ ਦਾਨਵੀਰ ਸਿੰਘ ਵੀ ਆਪਣੇ ਮਾਪਿਆਂ ਵਾਂਗ ਗਾਇਕੀ ਦੇ ਗੁਰ ਸਿੱਖ ਰਿਹਾ ਹੈ।