ਨੀਰੂ ਬਾਜਵਾ ਦੀ ਫ਼ਿਲਮ ‘ਜਵਾਕ’ ਦਾ ਟਾਈਟਲ ਟ੍ਰੈਕ ਐਮੀ ਵਿਰਕ ਦੀ ਆਵਾਜ਼ ‘ਚ ‘ਬਚ ਕੇ ਜੀ’ ਹੋਇਆ ਰਿਲੀਜ਼

ਨੀਰੂ ਬਾਜਵਾ ਦੀ ਫ਼ਿਲਮ ‘ਜਵਾਕ’ ਦਾ ਟਾਈਟਲ ਟ੍ਰੈਕ ‘ਬਚ ਕੇ ਜੀ’ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਨੀਰੂ ਬਾਜਵਾ ਤੇ ਐਮੀ ਵਿਰਕ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਬੱਚਿਆਂ ਦੀ ਕਿਸੇ ਕੰਮ ਪ੍ਰਤੀ ਜ਼ਿੱਦ ਤੇ ਉਨ੍ਹਾਂ ਦੀ ਸ਼ਰਾਰਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

By  Shaminder Kaur Kaler April 8th 2026 10:44 AM -- Updated: April 8th 2026 10:47 AM

ਨੀਰੂ ਬਾਜਵਾ (Neeru Bajwa)ਦੀ ਫ਼ਿਲਮ ‘ਜਵਾਕ’ ਦਾ ਟਾਈਟਲ ਟ੍ਰੈਕ ‘ਬਚ ਕੇ ਜੀ’ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਨੀਰੂ ਬਾਜਵਾ ਤੇ ਐਮੀ ਵਿਰਕ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਬੱਚਿਆਂ ਦੀ ਕਿਸੇ ਕੰਮ ਪ੍ਰਤੀ ਜ਼ਿੱਦ ਤੇ ਉਨ੍ਹਾਂ ਦੀ ਸ਼ਰਾਰਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ‘ਚ ਬੱਚਿਆਂ ਦੀ ਬੇਫਿਕਰੀ ਤੇ ਉਨ੍ਹਾਂ ਦੇ ਬਾਲਪਣ ਨੂੰ ਕੈਮਰੇ ‘ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


ਗੀਤ ‘ਚ ਨੀਰੂ ਬਾਜਵਾ ਤੇ ਬੱਚਿਆਂ ‘ਤੇ ਫ਼ਿਲਮਾਇਆ ਗਿਆ ਹੈ।ਇਸ ਗੀਤ ਦੇ ਬੋਲ ਅੰਮ੍ਰਿਤ ਮਾਨ, ਹੈਪੀ ਰਾਏਕੋਟੀ ਤੇ ਵਰੀ ਰਾਏ ਨੇ ਲਿਖੇ ਹਨ ਅਤੇ ਮਿਊਜ਼ਿਕ ਤਿਆਰ ਕੀਤਾ ਹੈ ਗੁਰਮੋਹ, ਲਿਟਲ ਬੋਈ ਅਤੇ ਸੈਂਹਬੀ ਨੇ । ਨੀਰੂ ਬਾਜਵਾ ਐਂਟਰਟੇਨਮੈਂਟ ਦੀ ਪੇਸ਼ਕਸ਼ ਜਵਾਕ ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਦੇ ਵੱਲੋਂ ਲਿਖੀ ਗਈ ਹੈ ਅਤੇ ਫ਼ਿਲਮ ਨੂੰ ਜਤਿੰਦਰ ਮਹੌਰ ਡਾਇਰੈਕਟ ਕਰ ਰਹੇ ਹਨ । ਫ਼ਿਲਮ ਨੂੰ ਸੰਤੋਸ਼ ਸੁਭਾਸ਼ ਥੀਟੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। 


ਨੀਰੂ ਬਾਜਵਾ ਦਾ ਵਰਕ ਫਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ‘ਕਲੀ ਜੋਟਾ’, ‘ਲੌਂਗ ਲਾਚੀ’, ‘ਮੇਲ ਕਰਾ ਦੇ ਰੱਬਾ’ ਸਣੇ ਕਈ ਹਿੱਟ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ। 

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.