ਨਸੀਬੋ ਲਾਲ ਨੇ ਆਪਣੇ ਹੀ ਅੰਦਾਜ਼ ‘ਚ ਗਾਇਆ ਬਾਲੀਵੁੱਡ ਫ਼ਿਲਮ ਦਾ ਗੀਤ, ਭਾਰਤੀ ਗਾਇਕਾ ਰੇਖਾ ਭਾਰਦਵਾਜ ਨੇ ਵੀ ਕੀਤੀ ਤਾਰੀਫ਼
ਨਸੀਬੋ ਲਾਲ (Naseebo Lal) ਦਾ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਅਨਾਮਿਕਾ’ ਦਾ ਗੀਤ ‘ਬਾਂਹੋ ਮੇਂ ਚਲੇ ਆਓ’ ਗਾਇਆ । ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ‘ਚ ਗਾਇਆ ਕਿ ਕੋਈ ਵੀ ਉਨ੍ਹਾਂ ਦੀ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕਿਆ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਨਸੀਬੋ ਲਾਲ ਦਾ ਇਹ ਅੰਦਾਜ਼ ਫੈਨਸ ਦੇ ਨਾਲ ਨਾਲ ਕਲਾਕਾਰਾਂ ਨੂੰ ਵੀ ਪਸੰਦ ਆ ਰਿਹਾ ਹੈ।
ਨਸੀਬੋ ਲਾਲ (Naseebo Lal) ਦਾ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਅਨਾਮਿਕਾ’ ਦਾ ਗੀਤ ‘ਬਾਂਹੋ ਮੇਂ ਚਲੇ ਆਓ’ ਗਾਇਆ । ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ‘ਚ ਗਾਇਆ ਕਿ ਕੋਈ ਵੀ ਉਨ੍ਹਾਂ ਦੀ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕਿਆ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਨਸੀਬੋ ਲਾਲ ਦਾ ਇਹ ਅੰਦਾਜ਼ ਫੈਨਸ ਦੇ ਨਾਲ ਨਾਲ ਕਲਾਕਾਰਾਂ ਨੂੰ ਵੀ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਭਾਰਤੀ ਗਾਇਕਾ ਰੇਖਾ ਭਾਰਦਵਾਜ ਨੇ ਵੀ ਦਿੱਤਾ ਪ੍ਰਤੀਕਰਮ
ਭਾਰਤੀ ਗਾਇਕਾ ਰੇਖਾ ਭਾਰਦਵਾਜ ਨੇ ਵੀ ਨਸੀਬੋ ਲਾਲ ਦੇ ਵੱਲੋਂ ਗਾਏ ਇਸ ਗੀਤ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਲਿਖਿਆ “ਵਾਹ ਵਾਹ ਨਸੀਬੋ ਲਾਲ ਜੀ, ਆਪ ਹਜ਼ਾਰ ਸਾਲ ਜੀਏਂ, ਮਾਸ਼ਾ ਅੱਲ੍ਹਾ”। ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਵੀ ਪ੍ਰਤੀਕਰਮ ਦਿੱਤੇ ਹਨ । ਰੇਖਾ ਭਾਰਦਵਾਜ ਵੀ ਮਸ਼ਹੂਰ ਗਾਇਕਾ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਨੂੰ ਦਿੱਤੇ ਹਨ । ਪਾਕਿਸਤਾਨੀ ਸਿਨੇਮਾ ਦੇ ਵੱਲੋਂ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਖਾ ਭਾਰਦਵਾਜ ਦੇ ਇਸ ਟਵੀਟ ਨੂੰ ਵੀ ਦਰਸਾਇਆ ਗਿਆ ਹੈ। ਉਨ੍ਹਾਂ ਨੇ ਲਿਖਿਆ “ਭਾਰਤੀ ਗਾਇਕਾ ਰੇਖਾ ਭਾਰਦਵਾਜ ਨਸੀਬੋ ਲਾਲ ਦੀ ਰੂਹਾਨੀ ਗਾਇਕੀ ਦੀ ਇੱਕ ਹਾਲੀਆ ਵਾਇਰਲ ਕਲਿੱਪ ਦੇਖ ਕੇ ਹੈਰਾਨ ਰਹਿ ਗਈ। ਉਸਦੀ ਸ਼ਕਤੀਸ਼ਾਲੀ ਗਾਇਕੀ ਦੀ ਪ੍ਰਸ਼ੰਸਾ ਕਰਦੇ ਹੋਏ, ਰੇਖਾ ਭਾਰਦਵਾਜ ਨੇ ਪ੍ਰਸਿੱਧ ਪਾਕਿਸਤਾਨੀ ਗਾਇਕਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ”।