ਗੁਰਨਾਮ ਭੁੱਲਰ ਦੀ ਆਵਾਜ਼ ‘ਚ ‘ਮੁੰਡਾ ਸਰਦਾਰ’ ਗੀਤ ਰਿਲੀਜ਼, ਪਿਆਰ ਦੀ ਤਾਕਤ ਨੂੰ ਕਰਦਾ ਹੈ ਬਿਆਨ

ਗੁਰਨਾਮ ਭੁੱਲਰ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਸਰਦਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ‘ਚ ਉਹ ਸੁਫ਼ਨਾ ਵੇਖਦੀ ਹੈ ਆਪਣਾ ਬੁਟੀਕ ਖੋਲ੍ਹਣ ਦਾ । ਪਰ ਉਸ ਦਾ ਪਤੀ ਚਾਹੁੰਦਾ ਹੈ ਕਿ ਉਹ ਆਈਲੈਟਸ ਕਰਕੇ ਵਿਦੇਸ਼ ਜਾਵੇ । ਪਤਨੀ ਨੂੰ ਆਈਲੈਟਸ ਕਰਵਾਉਣ ਦੇ ਲਈ ਉਹ ਖੁਦ ਮਿਹਨਤ ਕਰਦਾ ਹੈ ਅਤੇ ਖੁਦ ਘਰ ਦੇ ਸਾਰੇ ਕੰਮ ਕਰਦਾ ਹੈ ।

By  Shaminder Kaur Kaler April 11th 2026 11:39 AM

ਗੁਰਨਾਮ ਭੁੱਲਰ (Gurnam Bhullar) ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਸਰਦਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ‘ਚ ਉਹ ਸੁਫ਼ਨਾ ਵੇਖਦੀ ਹੈ ਆਪਣਾ ਬੁਟੀਕ ਖੋਲ੍ਹਣ ਦਾ । ਪਰ ਉਸ ਦਾ ਪਤੀ ਚਾਹੁੰਦਾ ਹੈ ਕਿ ਉਹ ਆਈਲੈਟਸ ਕਰਕੇ ਵਿਦੇਸ਼ ਜਾਵੇ । ਪਤਨੀ ਨੂੰ ਆਈਲੈਟਸ ਕਰਵਾਉਣ ਦੇ ਲਈ ਉਹ ਖੁਦ ਮਿਹਨਤ ਕਰਦਾ ਹੈ ਅਤੇ ਖੁਦ ਘਰ ਦੇ ਸਾਰੇ ਕੰਮ ਕਰਦਾ ਹੈ ।


ਕਹਿੰਦੇ ਹਨ ਕਿ ਪਿਆਰ ਦੇ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ ਅਤੇ ਇਹ ਪਿਆਰ ਦਾ ਹੀ ਨਤੀਜਾ ਹੈ ਕਿ ਕੁੜੀ ਆਈਲੈਟਸ ‘ਚ ਰੂਚੀ ਨਾ ਹੋਣ ਦੇ ਬਾਵਜੂਦ ਆਈਲੈਟਸ ਕਰਨ ‘ਚ ਦਿਲਚਸਪੀ ਲੈਣ ਲੱਗ ਪੈਂਦੀ ਹੈ। ਗੀਤ ਨੂੰ ਪਾਇਲ ਰਾਜਪੂਤ ਤੇ ਬਿੰਨੂ ਢਿੱਲੋਂ ‘ਤੇ ਫ਼ਿਲਮਾਇਆ ਗਿਆ ਹੈ ਤੇ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ। ਫੈਨਸ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਬਿੰਨੂ ਢਿੱਲੋਂ ਦੀ ਫ਼ਿਲਮ ‘ਖੁਸ਼ਖਬਰੀ’ ਦਾ ਇਹ ਗੀਤ ਹੈ।


ਇਹ ਫ਼ਿਲਮ ਸਤਾਰਾਂ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣਦੇ ਜਾਂਦੇ ਹਨ । ਹਾਲਾਂਕਿ ਉਹ ਜ਼ਿਆਦਾਤਰ ਫ਼ਿਲਮਾਂ ‘ਚ ਕਾਮੇਡੀ ਕਿਰਦਾਰ ਨਿਭਾਉਂਦੇ ਨਜ਼ਰ ਆਉਂਦੇ ਹਨ। ਪਰ ਉਹਨਾਂ ਨੂੰ ਵਿਲੈਨ ਦਾ ਕਿਰਦਾਰ ਨਿਭਾਉਣਾ ਬਹੁਤ ਜ਼ਿਆਦਾ ਪਸੰਦ ਹੈ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ । ਉਨ੍ਹਾਂ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ। 

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.