ਕੌਰ ਬੀ ਦੀ ਆਵਾਜ਼ ‘ਚ ਨਵਾਂ ਗੀਤ ‘ਡਿਫੈਂਡਰ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਕੌਰ ਬੀ ਦੀ ਆਵਾਜ਼ ‘ਚ ਨਵਾਂ ਗੀਤ ‘ਡਿਫੈਂਡਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸੱਤੀ ਛਾਜਲਾ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦੀ ਫੀਚਰਿੰਗ ‘ਚ ਕਰਤਾਰ ਚੀਮਾ ਤੇ ਕੌਰ ਬੀ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਗੱਭਰੂ ਦੀ ਪਰਸਨੈਲਿਟੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਗੱਭਰੂ ਦੀ ਤੁਲਨਾ ਮਜੀਠੀਏ ਦੇ ਨਾਲ ਕੀਤੀ ਗਈ ਹੈ।

By  Shaminder Kaur Kaler June 15th 2026 12:03 PM

ਕੌਰ ਬੀ (Kaur B) ਦੀ ਆਵਾਜ਼ ‘ਚ ਨਵਾਂ ਗੀਤ ‘ਡਿਫੈਂਡਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸੱਤੀ ਛਾਜਲਾ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦੀ ਫੀਚਰਿੰਗ ‘ਚ ਕਰਤਾਰ ਚੀਮਾ ਤੇ ਕੌਰ ਬੀ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਗੱਭਰੂ ਦੀ ਪਰਸਨੈਲਿਟੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਗੱਭਰੂ ਦੀ ਤੁਲਨਾ ਮਜੀਠੀਏ ਦੇ ਨਾਲ ਕੀਤੀ ਗਈ ਹੈ।


ਇਸ ਗੱਭਰੂ ਦੀ ਟੌਹਰ ਉਦੋਂ ਵਧ ਜਾਂਦੀ ਹੈ ਜਦੋਂ ਉਸ ਦੇ ਬਰਾਬਰ ਦੀ ਮੁਟਿਆਰ ਉਸ ਦੇ ਨਾਲ ਆ ਕੇ ਬੈਠਦੀ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਕੌਰ ਬੀ ਕਰਤਾਰ ਚੀਮਾ ਦੇ ਨਾਲ ਪਹਿਲੀ ਵਾਰ ਕਿਸੇ ਗੀਤ ‘ਚ ਨਜ਼ਰ ਆਏ ਹਨ।


ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਇੱਥੇ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰਾਂਗੇ । ਜਿਸ ‘ਚ ਬਜਟ, ਮਿੱਤਰਾਂ ਦੇ ਬੂਟ, ਫੁਲਕਾਰੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । 


© Copyright Galactic Television & Communications Pvt. Ltd. 2026. All rights reserved.