ਕਮਲ ਖ਼ਾਨ ਦਾ ਨਵਾਂ ਗੀਤ ‘ਆਮੀਨ’ ਸਰੋਤਿਆਂ ਨੂੰ ਆ ਰਿਹਾ ਪਸੰਦ
ਕਮਲ ਖ਼ਾਨ ਦਾ ਗੀਤ ‘ਆਮੀਨ’ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ। ਜਿਸ ਨੂੰ ਵੇਖ ਕੇ ਗੱਭਰੂ ਉਸ ਦਾ ਮੁਰੀਦ ਹੋ ਜਾਂਦਾ ਹੈ।
ਗਾਇਕ ਕਮਲ ਖ਼ਾਨ (Kamal Khan) ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਆਮੀਨ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਜਿਸ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਲਾਭੀ ਮਨਕੀਆ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਾਡਲ ਗੌਰਵਜੀਤ ਸਿੰਘ ਤੇ ਜੈਸਮੀਨ ਤੇ ਫ਼ਿਲਮਾਇਆ ਗਿਆ ਹੈ।
_815dde9fe7958cc07636c74146f5140b_1280X720.webp)
ਇਸ ਗੀਤ ‘ਚ ਇੱਕ ਗੱਭਰੂ ਤੇ ਮੁਟਿਆਰ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ਦੇ ਹੁਸਨ ਦਾ ਗੱਭਰੂ ਮੁਰੀਦ ਹੋ ਜਾਂਦਾ ਹੈ, ਉਸ ਨੂੰ ਗੱਭਰੂ ਦੁਆਵਾਂ ‘ਚ ਵੀ ਮੰਗਦਾ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
_0ab974110efe9119bbbd655899aa4ed5_1280X720.webp)
ਗਾਇਕੀ ਦੇ ਖੇਤਰ ‘ਚ ਆਉਣ ਲਈ ਕੀਤਾ ਸੰਘਰਸ਼
ਗਾਇਕ ਕਮਲ ਖ਼ਾਨ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ । ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ‘ਚ ਭਾਗ ਲਿਆ ਅਤੇ ਇਸ ਰਿਆਲਟੀ ਸ਼ੋਅ ‘ਚ ਹੀ ਜੱਜਾਂ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਿਆ ਅਤੇ ਇਸੇ ਰਿਆਲਟੀ ਸ਼ੋਅ ‘ਚ ਉਨ੍ਹਾਂ ਨੂੰ ਪਛਾਣ ਮਿਲੀ । ਇਸ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਨਿੱਤਰੇ । ਉਹ ਹੁਣ ਤੱਕ ‘ਅੰਮੀ ਮੇਰੀ’, ‘ਇਸ਼ਕ ਸੂਫ਼ੀਆਨਾ’, ‘ਯਾਰੀਆਂ ਦੀ ਕਸਮ’, ‘ਦਿਲ ਦੇ ਵਰਕੇ’ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਕਈ ਗੀਤ ਗਾਏ ਹਨ ।